ਘਰ ਬੈਠੇ ਇੰਝ ਕਰੋ ਅਧਾਰ ਨੂੰ ਪੈਨ ਕਾਰਡ ਨਾਲ ਲਿੰਕ
ਨਵੀਂ ਦਿੱਲੀ, 13 ਦਸੰਬਰ – ਅੱਜ ਆਧਾਰ ਅਤੇ ਪੈਨ ਦੋਵੇਂ ਹੀ ਮਹੱਤਵਪੂਰਨ ਦਸਤਾਵੇਜ਼ ਬਣ ਗਏ ਹਨ। ਪੈਨ ਕਾਰਡ ਤੋਂ ਬਿਨਾਂ ਤੁਸੀਂ ਪੈਸੇ ਨਾਲ ਜੁੜਿਆ ਕੋਈ ਵੀ ਮਹੱਤਵਪੂਰਨ ਕੰਮ ਪੂਰਾ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਕੋਈ ਵੀ ਜ਼ਰੂਰੀ ਕੰਮ ਅੱਜ ਆਧਾਰ ਕਾਰਡ ਤੋਂ ਬਿਨਾਂ ਕਰਨਾ ਮੁਸ਼ਕਲ ਹੈ। ਇਸ ਲਈ ਇਹ ਦੋਵੇਂ ਹੀ ਮਹੱਤਵਪੂਰਨ ਦਸਤਾਵੇਜ਼ ਬਣ ਜਾਂਦੇ ਹਨ। 31 ਦਸੰਬਰ ਤੋਂ ਪਹਿਲਾਂ ਤੁਸੀਂ ਆਧਾਰ-ਪੈਨ ਲਿੰਕਿੰਗ ਮੁਫ਼ਤ ਵਿੱਚ ਕਰ ਸਕਦੇ ਹੋ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਜੇਕਰ ਅਸੀਂ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ, ਤਾਂ ਕੀ ਹੋਵੇਗਾ? ਜਾਂ ਕੀ ਨੁਕਸਾਨ ਹੋ ਸਕਦੇ ਹਨ?
ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਜੇਕਰ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕੀਤਾ, ਤਾਂ ਕੀ ਹੋਵੇਗਾ?
Aadhaar Pan Linking ਨਹੀਂ ਤਾਂ ਕੀ ਹੋਵੇਗਾ?
ਕਲੀਅਰ ਟੈਕਸ (Clear Tax) ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ 31 ਦਸੰਬਰ ਤੋਂ ਪਹਿਲਾਂ ਆਧਾਰ ਪੈਨ ਲਿੰਕ ਨਹੀਂ ਕੀਤਾ, ਤਾਂ ਕਈ ਸਮੱਸਿਆਵਾਂ ਆ ਸਕਦੀਆਂ ਹਨ:
ਆਈ.ਟੀ.ਆਰ. ਰਿਫੰਡ ਮਿਲਣ ਵਿੱਚ ਪਰੇਸ਼ਾਨੀ ਆ ਸਕਦੀ ਹੈ। ਤੁਹਾਨੂੰ ਅਗਲੇ ਸਾਲ ਆਈ.ਟੀ.ਆਰ. ਰਿਟਰਨ ਭਰਨ ਵਿੱਚ ਪਰੇਸ਼ਾਨੀ ਹੋਵੇਗੀ। ਟੀ.ਸੀ.ਐੱਸ. (TCS) ਜਾਂ ਟੀ.ਡੀ.ਐੱਸ. (TDS) ਹਾਈ ਰੇਟ ‘ਤੇ ਲੱਗਣਗੇ। ਬੈਂਕ ਅਕਾਊਂਟ ਖੋਲ੍ਹਣ ਵਿੱਚ ਪਰੇਸ਼ਾਨੀ। ਡੈਬਿਟ ਜਾਂ ਕ੍ਰੈਡਿਟ ਕਾਰਡ ਮਿਲਣ ਵਿੱਚ ਦਿੱਕਤ। ਬੈਂਕ ਜਾਂ ਪੋਸਟ ਆਫਿਸ ਵਿੱਚ ਇੱਕ ਦਿਨ ਵਿੱਚ 50 ਹਜ਼ਾਰ ਤੋਂ ਜ਼ਿਆਦਾ ਜਮ੍ਹਾ ਨਹੀਂ ਕਰ ਸਕਦੇ। ਇੱਕ ਵਿੱਤੀ ਸਾਲ ਵਿੱਚ 2,50,000 ਤੋਂ ਜ਼ਿਆਦਾ ਰਾਸ਼ੀ ਜਮ੍ਹਾ ਨਹੀਂ ਕਰ ਸਕਦੇ। 10 ਹਜ਼ਾਰ ਤੋਂ ਜ਼ਿਆਦਾ ਕਿਸੇ ਵੀ ਬੈਂਕ ਵਿੱਚ ਲੈਣ-ਦੇਣ ਨਹੀਂ ਕਰ ਸਕਦੇ।
ਕਿਸਦੇ ਲਈ ਹੈ Aadhaar-Pan Linking ਜ਼ਰੂਰੀ?
ਜੇਕਰ ਤੁਹਾਡਾ ਆਧਾਰ ਕਾਰਡ 1 ਅਕਤੂਬਰ 2024 ਤੋਂ ਪਹਿਲਾਂ ਬਣਿਆ ਹੈ ਅਤੇ ਤੁਸੀਂ ਇਨਕਮ ਟੈਕਸ ਦਿੰਦੇ ਹੋ, ਤਾਂ ਤੁਹਾਡਾ ਆਧਾਰ ਪੈਨ ਲਿੰਕ ਕਰਨਾ ਜ਼ਰੂਰੀ ਹੈ।
ਕਿਸਦੇ ਲਈ ਜ਼ਰੂਰੀ ਨਹੀਂ ਹੈ?
ਜੋ ਵਿਅਕਤੀ ਆਈ.ਟੀ.ਆਰ. (ITR) ਫਾਈਲ ਨਾ ਕਰਦਾ ਹੋਵੇ। ਜੰਮੂ-ਕਸ਼ਮੀਰ, ਅਸਾਮ ਅਤੇ ਮੇਘਾਲਿਆ ਜਿਹੇ ਸੂਬਿਆਂ ਵਿੱਚ ਰਹਿੰਦੇ ਹੋ। 80 ਸਾਲ ਤੋਂ ਵੱਧ ਉਮਰ ਵਾਲੇ। ਜੋ ਭਾਰਤੀ ਨਾਗਰਿਕ ਨਾ ਹੋਵੇ।
ਕਿਵੇਂ ਕਰੀਏ ਲਿੰਕ?
ਤੁਸੀਂ ਇਨਕਮ ਟੈਕਸ ਈ-ਫਾਈਲਿੰਗ ਦੇ ਜ਼ਰੀਏ ਪੈਨ ਕਾਰਡ ਤੋਂ ਆਧਾਰ ਕਾਰਡ ਲਿੰਕ ਕਰ ਸਕਦੇ ਹੋ। ਹੇਠਾਂ ਦਿੱਤੇ ਗਏ ਸਟੈਪਸ ਤੋਂ ਤੁਸੀਂ ਆਸਾਨੀ ਨਾਲ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰ ਸਕਦੇ ਹੋ।
ਸਟੈਪ 1: ਸਭ ਤੋਂ ਪਹਿਲਾਂ ਤੁਹਾਨੂੰ ਟੈਕਸ ਈ-ਫਾਈਲਿੰਗ ਵੈੱਬਸਾਈਟ ‘ਤੇ ਜਾਣਾ ਹੋਵੇਗਾ।
ਸਟੈਪ 2: ਇੱਥੇ ਤੁਹਾਨੂੰ ਲਿੰਕ ਆਧਾਰ (Link Aadhaar) ਵਾਲੇ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।
ਸਟੈਪ 3: ਹੁਣ ਆਪਣਾ ਆਧਾਰ ਅਤੇ ਪੈਨ ਕਾਰਡ ਨੰਬਰ ਦਰਜ ਕਰੋ।
ਸਟੈਪ 4: ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।
ਸਟੈਪ 5: ਫਿਰ I agree to validate my Aadhaar details with UIDAI ‘ਤੇ ਕਲਿੱਕ ਕਰੋ।
ਸਟੈਪ 6: ਇਸ ਤੋਂ ਬਾਅਦ ਤੁਹਾਨੂੰ Pan Has Been Linked Successfully ਦਾ ਮੈਸੇਜ ਆਏਗਾ।
ਮੈਸੇਜ ਦੇ ਜ਼ਰੀਏ ਇਵੇਂ ਕਰੋ ਲਿੰਕ
ਤੁਸੀਂ ਐਸ.ਐਮ.ਐੱਸ. (SMS) ਦੇ ਜ਼ਰੀਏ ਵੀ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਹੇਠਾਂ ਦਿੱਤੇ ਗਏ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ।
ਸਟੈਪ 1: ਸਭ ਤੋਂ ਪਹਿਲਾਂ ਗਾਹਕ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ UIDPAN <12 Digit Aadhaar> <10 Digit PAN> ਮੈਸੇਜ ਕਰਨਾ ਹੋਵੇਗਾ।
ਸਟੈਪ 2: ਤੁਸੀਂ <567678> ਜਾਂ <56161> ਵਿੱਚੋਂ ਕਿਸੇ ਵੀ ਨੰਬਰ ‘ਤੇ ਮੈਸੇਜ ਕਰ ਸਕਦੇ ਹੋ।
ਉਦਾਹਰਨ: ਜਿਵੇਂ ਤੁਹਾਡਾ ਆਧਾਰ ਨੰਬਰ 987654321012 ਅਤੇ PAN ਨੰਬਰ ABCDE1234F ਹੈ, ਤਾਂ ਤੁਹਾਨੂੰ UIDPAN 987654321012 ABCDE1234F ਲਿਖ ਕੇ <567678> ਜਾਂ <56161> ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨੰਬਰ ‘ਤੇ ਮੈਸੇਜ ਕਰਨਾ ਹੋਵੇਗਾ।
Share this content:



Post Comment