Loading Now

ਗੈਂਗਸਟਰਾਂ ਕੋਲੋਂ ਮਿਲੀ ਧਮਕੀ ਵਿਚਾਲੇ ਗਾਇਕ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਸ

ਗੈਂਗਸਟਰਾਂ ਕੋਲੋਂ ਮਿਲੀ ਧਮਕੀ ਵਿਚਾਲੇ ਗਾਇਕ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਸ

26, ਫਰਵਰੀ – ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਗਾਇਕ ਜੋਰਡਨ ਸੰਧੂ ਨੂੰ ਗੈਂਗਸਟਰਾਂ ਕੋਲੋਂ ਧਮਕੀ ਵੀ ਹਾਸਿਲ ਹੋਈ ਹੈ, ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਗੈਂਗਸਟਰਾਂ ਨੇ ਫੋਨ ਕਾਲ ਰਾਹੀਂ ਗਾਇਕ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਗੈਂਗਸਟਰਾਂ ਨੇ ਗਾਇਕ ਨੂੰ ਕਿਹਾ ਹੈ ਕਿ ਜਦੋਂ ਉਹ ਘਰੋਂ ਨਿਕਲੇਗਾ ਤਾਂ ਉਹ ਗੋਲੀ ਮਾਰ ਦੇਣਗੇ।

Share this content:

Post Comment