ਗੁਰੂ ਰਾਮਦਾਸ ਹਸਪਤਾਲ ਬਠਿੰਡਾ ਨੇ ਮੁਫ਼ਤ ਵਿੱਚ ਬਦਲ ਦਿੱਤਾ ਗੋਡਾ

ਬਠਿੰਡਾ, 10 ਮਾਰਚ (ਏ.ਡੀ.ਪੀ. ਨਿਊਜ਼) ਬਠਿੰਡਾ ਸ਼ਹਿਰ ਦੇ ਬੀਬੀ ਵਾਲਾ ਚੌਂਕ ਵਿਖੇ ਸਥਿਤ ਗੁਰੂ ਰਾਮਦਾਸ ਹਸਪਤਾਲ ਨੇ ਇੱਕ ਗਰੀਬ ਤੇ ਲੋੜਵੰਦ ਔਰਤ ਵਿਦਿਆ ਦੇਵੀ ਵਾਸੀ ਬਠਿੰਡਾ ਦਾ ਗੋਡਾ ਫਿਰੀ (ਬਿਲਕੁੱਲ ਮੁਫ਼ਤ) ਵਿੱਚ ਬਦਲ ਕੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ l ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਾ.ਗੁਰਮੇਲ ਸਿੰਘ,ਡਾ ਸ਼ਾਮ ਲਾਲ ਠੁਕਰਾਲ ਅਤੇ ਡਾ.ਅਮਨ ਸਿੰਗਲਾ ਨੇ ਦੱਸਿਆ ਕਿ ਹੱਡੀਆਂ ਅਤੇ ਜੋੜਾਂ ਦੇ ਮਾਹਰ ਤੇ ਪ੍ਰਸਿੱਧ ਡਾਕਟਰ ਵਰਿੰਦਰਪਾਲ ਸਿੰਘ ਠਾਕੁਰ ਨੇ ਇਹ ਗੋਡਾ ਬਦਲਣ (Knee replacement) ਪਿੱਛੋਂ ਅੱਜ ਉਸ ਮਰੀਜ਼ ਨੂੰ ਸਹੀ ਹਾਲਤ ਵਿੱਚ ਚੱਲਦਾ ਕਰਕੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਗੁਰੂ ਰਾਮਦਾਸ ਹਸਪਤਾਲ ਵੱਲੋਂ ਕੀਤੇ ਗਏ ਇਸ ਪੁੰਨ ਦੇ ਕਾਰਜ ਦੀ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਬਹੁਤ ਚਰਚਾ ਤੇ ਸਲਾਹੁਤਾ ਹੋ ਰਹੀ ਹੈ l ਸਰਬੱਤ ਦੇ ਭਲੇ ਦੇ ਸੰਦੇਸ਼ ਤੋਂ ਸੇਧ ਲੈ ਕੇ,ਡਾਕਟਰੀ ਦੇ ਖੇਤਰ ਵਿੱਚ ਬਹੁਤ ਸਸਤੇ ਇਲਾਜ ਲਈ ਪਿਛਲੇ 16 ਸਾਲਾਂ ਤੋਂ ਕਾਰਜਸ਼ੀਲ ਇਸ ਹਸਪਤਾਲ ਵਿੱਚ ਅੱਗੇ ਤੋਂ ਵੀ ਗੋਡੇ ਦਾ ਆਪਰੇਸ਼ਨ ਮਾਹਰ ਡਾਕਟਰਾਂ ਵਲੋਂ ਸਿਰਫ 80 ਹਜਾਰ ਰੁਪਏ ਵਿੱਚ ਕਰਨ ਦੀ ਵਚਨਬੱਧਤਾ ਦੁਹਰਾਹੀ ਗਈ ਹੈ l ਡਾਕਟਰ ਅਜੀਤਪਾਲ ਸਿੰਘ ਤੇ ਦੱਸਣ ਮੁਤਾਬਿਕ ਸਿਹਤ ਸੇਵਾਵਾਂ ਦੇ ਵਪਾਰੀਕਰਨ ਦੇ ਅਜੋਕੇ ਯੁੱਗ ਵਿੱਚ ਇਹ ਇੱਕ ਪਹਿਲਾਂ ਹਸਪਤਾਲ ਬਣਨ ਜਾ ਰਿਹਾ ਹੈ ਜੋ ਬਿਨਾਂ ਕੋਈ ਮੁਨਾਫਾ ਕਮਾਏ ਗੋਡੇ ਬਦਲ ਦਿਆ ਕਰੇਗਾ l ਇਸ ਤੋਂ ਇਲਾਵਾ ਜਨਰਲ ਸਰਜਰੀ,ਗਾਇਨੀ ਅਤੇ ਮੈਡੀਸਨ ਦੇ ਮਰੀਜਾਂ ਦਾ ਇਲਾਜ ਪਹਿਲਾਂ ਹੀ ਇਥੇ ਬਹੁਤ ਘੱਟ ਰੇਟਾਂ ਤੇ ਕੀਤਾ ਜਾਂਦਾ ਹੈ ਤੇ ਮਰੀਜ਼ਾਂ ਦੀ ਦੇਖਭਾਲ ਕੁਆਲੀਫਾਈਡ ਨਰਸਿੰਗ ਸਟਾਫ ਵਲੋਂ ਕੀਤੀ ਜਾਂਦੀ ਹੈ l
Share this content:


Post Comment