ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਦਾ ਸਾਲਾਨਾ ਸਮਾਰੋਹ
*ਨਵੇੰ ਸੈਸ਼ਨ ਦੀ ਸੁਰੂਆਤ ਤੇ ਹੋਣਹਾਰ ਵਿਦਿਆਰਥੀਆਂ ਨੂੰ ਵੰਡੇ ਇਨਾਮ
*ਕੈਨੇਡਾ ਤੋ ਸਾਮਲ ਹੋਏ ਬੱਚਿਆਂ ਨੇ ਕੀਤਾ ਕੀਰਤਨ
ਮੋਗਾ, 18 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੋਗਾ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਵਿਚ ਨਵੇਂ ਸੈਸ਼ਨ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਧਾਰਮਿਕ ਸਮਾਗਮ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੁਆਰਾ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਵਿਦਿਆਰਥੀਆਂ ਨੇ ਹੀ ਰਸ ਭਿਨਾ ਕੀਰਤਨ ਰਾਗਾਂ ਵਿੱਚ ਕੀਤਾ। ਵਿਦਿਆਰਥੀ ਜਤਿੰਦਰ ਸਿੰਘ , ਗੁਰਮਨਦੀਪ ਸਿੰਘ, ਵਿਕਰਮ ਸਿੰਘ , ਹਰਸੀਰਤ ਕੌਰ, ਸੁਖਮਨਪ੍ਰੀਤ ਕੌਰ, ਗੁਰਜਸ਼ਨ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਭਕਰਨ ਸਿੰਘ , ਅਵਨੀਤ ਕੌਰ, ਨਵਨੀਤ ਕੌਰ, ਜਸ਼ਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਸੰਧੂ, ਗੁਰਜਾਪ ਸਿੰਘ ਨੇ ਗੁਰਬਾਣੀ ਦੇ ਵੱਖ ਵੱਖ ਸ਼ਬਦ ਗਾਇਨ ਕੀਤੇ। ਸਕੂਲ ਦੇ ਵਿਦਿਆਰਥੀ ਗੁਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਤੀਰਥ ਸਿੰਘ ਅਤੇ ਏਕਮਜੀਤ ਸਿੰਘ ਨੇ ਕਵੀਸ਼ਰੀ ਗਾਇਨ ਕੀਤੀ। ਕੈਨੇਡਾ ਤੋਂ ਆਏ ਹੋਏ ਮਹਿਮਾਨ ਬੱਚੇ ਸੀਰਤ ਕੌਰ ਅਤੇ ਮਨੀ ਸਿੰਘ ਨੇ ਵੀ ਸਬਦ ਗਾਇਨ ਕਰਕੇ ਸਮਾਗਮ ਵਿਚ ਆਪਣੀ ਹਾਜਰੀ ਲਗਵਾਈ।ਵਿਦਿਆਰਥੀ ਗੁਰਦਾਸ ਸਿੰਘ ਨੇ ਅਰਦਾਸ ਕੀਤੀ ਅਤੇ ਗੁਰਮਨਦੀਪ ਸਿੰਘ ਨੇ ਹੁਕਮਨਾਮੇ ਦੀ ਸੇਵਾ ਕੀਤੀ। ਵਿਦਿਆਰਥਣ ਸੁਖਮਨਪ੍ਰੀਤ ਕੌਰ ਅਤੇ ਦ੍ਰਸ਼ੀਲ ਕੌਰ ਅਤੇ ਅਧਿਆਪਕ ਅਮਰਜੀਤ ਕੌਰ ਨੇ ਮੰਚ ਸੰਚਾਲਨ ਕੀਤਾ।
ਇਸ ਪ੍ਰੋਗਰਾਮ ਵਿੱਚ ਪਿਛਲੇ ਸੈਸ਼ਨ ਦੀਆਂ ਵੱਖ ਵੱਖ ਕਲਾਸਾਂ ਵਿਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਤਨਾਮ ਸਰਭ ਕਲਿਆਣ ਟਰੱਸਟ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿੱਚ ਵੱਖ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਦਾਰ ਹਰਦੀਪ ਸਿੰਘ ਨੇ ਸਨਮਾਨਿਤ ਕੀਤਾ। ਸਿੱਖ ਮਿਸ਼ਨਰੀ ਸੰਸਥਾ ਵੱਲੋ ਵੀ ਲਈ ਗਈ ਪ੍ਰੀਖਿਆ ਦੇ ਸਥਾਨ ਪ੍ਰਾਪਤ ਕਰਤਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਧਾਰਮਿਕ ਵਿਸ਼ੇ ਦੇ ਅਧਿਆਪਕ ਮੈਡਮ ਬਲਜਿੰਦਰ ਕੌਰ ਨੂੰ ਓਹਨਾ ਦੀ ਵਿਦਾਇਗੀ ਤੇ ਸਨਮਾਨਿਤ ਕੀਤਾ ਗਿਆ।
ਮੈਡਮ ਬਲਜਿੰਦਰ ਕੌਰ ਨੇ ਮੰਚ ਤੋਂ ਬੋਲਦਿਆ ਸਕੂਲ ਅਤੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਨੂੰ ਭਾਵੁਕ ਲਫਜ਼ਾਂ ਨਾਲ ਬਿਆਨ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ।ਸ ਰਾਜਵਿੰਦਰ ਸਿੰਘ ਕੈਨੇਡਾ ਤੋਂ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਓਹਨਾ ਨੇ ਸਕੂਲ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸਤਵੀਰ ਸਿੰਘ ਨੇ ਆਏ ਹੋਏ ਸਾਰੇ ਮਾਤਾ ਪਿਤਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਵਿਦਿਆ ਦੇ ਖੇਤਰ ਵਿੱਚ ਕਿਤੇ ਜਾ ਰਹੇ ਕੰਮਾਂ ਅਤੇ ਪ੍ਰਾਪਤੀਆਂ ਦਾ ਵੇਰਵਾ ਦਿੱਤਾ। ਸਕੂਲ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਨੇ ਸਾਰੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਸਖ਼ਤ ਮਿਹਨਤ ਕਰਕੇ ਕਾਮਯਾਬ ਹੋਣ ਲਈ ਅਤੇ ਪੰਜਾਬ ਨੂੰ ਵਧੀਆ ਬਣਾਉਣ ਲਈ ਪ੍ਰੇਰਿਆ। ਸਕੂਲ ਮੈਨੇਜਮੈਂਟ ਵਿੱਚੋ ਸਰਦਾਰ ਚਮਕੌਰ ਸਿੰਘ ਝੰਡੇਆਣਾ,ਡਾ ਜਗਦੀਸ਼ ਸਿੰਘ ਗਿੱਲ ਅਜੈ ਸੂਦ ਗੋਰਾ, ਡਾ ਗਗਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਗਰੀਨ ਵੀ ਹਾਜ਼ਿਰ ਸਨ।
Share this content:



Post Comment