Loading Now

ਗੁਰਦਰਸ਼ਨ ਸੈਣੀ ਦੀ ਪ੍ਰੇਰਣਾ ਸਦਕਾ ਚੌਧਰੀ ਹਰਦੀਪ ਸਿੰਘ ਭਾਜਪਾ ‘ਚ ਸ਼ਾਮਲ

ਗੁਰਦਰਸ਼ਨ ਸੈਣੀ ਦੀ ਪ੍ਰੇਰਣਾ ਸਦਕਾ ਚੌਧਰੀ ਹਰਦੀਪ ਸਿੰਘ ਭਾਜਪਾ ‘ਚ ਸ਼ਾਮਲ

ਲਾਲੜੂ, 10 ਜੂਨ – ਭਾਜਪਾ ਵਿੱਚ ਡੇਰਾਬੱਸੀ ਤੋਂ ਨਵੇਂ-ਨਵੇਂ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਅੱਜ ਗੁੱਜਰ ਭਾਈਚਾਰੇ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਾਜਪਾ ਪ੍ਰਤੀ ਲਾਮਬੰਦ ਕੀਤਾ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਦੀ ਪ੍ਰੇਰਣਾ ਸਦਕਾ ਪਿੰਡ ਮੀਂਆਪੁਰ ਦੇ ਚੌਧਰੀ ਹਰਦੀਪ ਸਿੰਘ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਸ. ਸੈਣੀ ਨੇ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਇਸ ਮੌਕੇ ਚੌਧਰੀ ਸਰਵਣ ਸਿੰਘ , ਮੋਹਨ ਸਿੰਘ , ਜਾਗੀਰ ਸਿੰਘ , ਪਵਨ ਕੁਮਾਰ ,ਈਸਰ ਸਿੰਘ ਸਾਬਕਾ ਸਰਪੰਚ , ਪੁਸ਼ਪਿੰਦਰ ਮਹਿਤਾ , ਬਿਕਰਮ ਸਿੰਘ, ਗੁਰਚਰਨ ਸਿੰਘ ,ਜਸਬੀਰ ਸਿੰਘ , ਹਰਵਿੰਦਰ ਸਿੰਘ, ਦੇਵਰਾਜ, ਗੁਰਨਾਮ ਸਿੰਘ, ਅਸ਼ਵਨੀ ਕੁਮਾਰ, ਬਾਵਾ ,ਪਾਲੀ, ਮਹਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸ. ਸੈਣੀ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਇਹ ਸਰਕਾਰ ਲੋਕਾਂ ਦੀ ਭਲਾਈ ਲਈ ਵੱਡੇ-ਵੱਡੇ ਉਪਰਾਲੇ ਕਰ ਰਹੀ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।

Share this content:

Post Comment