Loading Now

ਗੁਮਨਾਮ ਪਾਰਟੀਆਂ ਨੂੰ 4300 ਕਰੋੜ ਕੀਹਨੇ ਦਿੱਤੇ – ਰਾਹੁਲ ਗਾਂਧੀ

ਗੁਮਨਾਮ ਪਾਰਟੀਆਂ ਨੂੰ 4300 ਕਰੋੜ ਕੀਹਨੇ ਦਿੱਤੇ – ਰਾਹੁਲ ਗਾਂਧੀ

ਨਵੀਂ ਦਿੱਲੀ, 28 ਅਗਸਤ – ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਕੁਝ ਬੇਨਾਮੀ ਪਾਰਟੀਆਂ ਨੂੰ ਚੰਦੇ ਦੇ ਰੂਪ ਵਿੱਚ ਕਥਿਤ ਤੌਰ ’ਤੇ ਕਈ ਕਰੋੜ ਰੁਪਏ ਮਿਲਣ ਨਾਲ ਜੁੜੀ ਖਬਰ ਦੇ ਹਵਾਲੇ ਨਾਲ ਬੁੱਧਵਾਰ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਤੇ ਸਵਾਲ ਕੀਤਾ ਕਿ ਕਮਿਸ਼ਨ ਜਾਂਚ ਕਰੇਗਾ ਜਾਂ ਫਿਰ ਹਲਫਨਾਮਾ ਮੰਗੇਗਾ। ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਹਿੰਦੀ ਰੋਜ਼ਨਾਮਚੇ ਵਿੱਚ ਪ੍ਰਕਾਸ਼ਤ ਖਬਰ ਦੇ ਹਵਾਲੇ ਨਾਲ ਕਿਹਾ, ‘‘ਗੁਜਰਾਤ ਵਿੱਚ ਕੁਝ ਬੇਨਾਮੀ ਪਾਰਟੀਆਂ ਹਨ, ਜਿਨ੍ਹਾਂ ਦਾ ਨਾਂਅ ਕਿਸੇ ਨੇ ਨਹੀਂ ਸੁਣਿਆ, ਪਰ ਉਨ੍ਹਾਂ ਨੂੰ 4300 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਇਨ੍ਹਾਂ ਪਾਰਟੀਆਂ ਨੇ ਬਹੁਤ ਘੱਟ ਮੌਕਿਆਂ ’ਤੇ ਚੋਣਾਂ ਲੜੀਆਂ ਹਨ ਜਾਂ ਉਨ੍ਹਾਂ ’ਤੇ ਖਰਚ ਕੀਤਾ ਹੈ। ਰਾਹੁਲ ਨੇ ਪੁੱਛਿਆ ਹੈ ਕਿ ਇਹ ਹਜ਼ਾਰਾਂ ਕਰੋੜ ਕਿੱਥੋਂ ਆਏ? ਇਨ੍ਹਾਂ ਨੂੰ ਕੌਣ ਚਲਾ ਰਿਹਾ ਹੈ? ਅਤੇ ਪੈਸਾ ਕਿੱਥੇ ਗਿਆ? ਕੀ ਚੋਣ ਕਮਿਸ਼ਨ ਇਸ ਦੀ ਜਾਂਚ ਕਰੇਗਾ ਜਾਂ ਕੀ ਇਹ ਇੱਥੇ ਵੀ ਹਲਫਨਾਮਾ ਮੰਗੇਗਾ? ਜਾਂ ਕੀ ਇਹ ਕਾਨੂੰਨ ਨੂੰ ਖੁਦ ਬਦਲੇਗਾ, ਤਾਂ ਜੋ ਇਸ ਡੇਟਾ ਨੂੰ ਵੀ ਲੁਕਾਇਆ ਜਾ ਸਕੇ?

ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਨੇ ਬੁੱਧਵਾਰ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਚੱਲ ਰਹੀ ‘ਵੋਟ ਅਧਿਕਾਰ ਯਾਤਰਾ’ ਦੌਰਾਨ ਮੋਟਰਸਾਈਕਲ ਯਾਤਰਾ ਕੀਤੀ। ਇਸ ਦੌਰਾਨ ਪਿ੍ਰਅੰਕਾ ਗਾਂਧੀ ਵਾਡਰਾ ਆਪਣੇ ਭਰਾ ਦੇ ਮੋਟਰਸਾਈਕਲ ’ਤੇ ਪਿੱਛੇ ਬੈਠੀ ਨਜ਼ਰ ਆਈ। ਦਰਭੰਗਾ ਜ਼ਿਲ੍ਹੇ ਤੋਂ ਮੁਜ਼ੱਫਰਪੁਰ ਵਿੱਚ ਦਾਖਲ ਹੋਣ ਮੌਕੇ ਲੋਕਾਂ ਨੇ ਸੜਕਾਂ ’ਤੇ ਖੜ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ। 1,300 ਕਿਲੋਮੀਟਰ ਦੀ ਇਹ ਯਾਤਰਾ 17 ਅਗਸਤ ਨੂੰ ਸਾਸਾਰਾਮ ਤੋਂ ਸ਼ੁਰੂ ਹੋਈ ਸੀ ਅਤੇ 1 ਸਤੰਬਰ ਨੂੰ ਪਟਨਾ ਵਿੱਚ ਇੱਕ ਰੈਲੀ ਨਾਲ ਸਮਾਪਤ ਹੋਵੇਗੀ।

Share this content:

Post Comment