ਗੀਤ/ਜਸਵੀਰ ਸਿੰਘ ਸਿਹੋਤਾ, ਕੈਲਗਰੀ
ਆਇਆ ਬਹਾਰ ਦਾ ਮਹੀਂਨਾ
ਲਾਉਣ ਬੁਲਬੁਲਾਂ ਉਡਾਰੀਆਂ
ਪੀਲੇ ਪੀਲੇ ਫੁੱਲ ਖਿੜੇ,
ਸਰਾਵਾਂ ਨੇ ਮੌਲੀਆਂ
ਪਿਆਰੀ ਹਰਿਆਲੀ ਉਤੇ,
ਡਾਲਾਂ ਨੇ ਡੌਲੀਆਂ।
ਕਿਸਾਨਾਂ ਜ਼ਿਮੀਂਦਾਰਾਂ ਨੇ,
ਆਸਾਂ ਨੇ ਉੱਸਾਰੀਆਂ ।
ਆਇਆ ਬਹਾਰ ਦਾ ਮਹੀਂਨਾ ,
ਲਾਉਣ ਬੁਲਬੁਲਾਂ ਉਡਾਰੀਆਂ।
ਬਾਗ਼ਾਂ ਵਿੱਚੋਂ ਆਉਣ ਝੋਕੇ,
ਅਤਰ ਫੁਲੇਲ ਦੇ।
ਮੋਤੀਆਂ ਜਿਉ ਚਮਕਣ,
ਤੁਪਕੇ ਤ੍ਰੇਲ ਦੇ ।
ਬਹਾਰ ਹਿੱਸੇ ਆਈਆਂ,
ਰਹਿਮਤਾਂ ਨਿਆਰੀਆਂ।
ਆਇਆ ਬਹਾਰ ਦਾ ਮਹੀਨਾ,
ਲਾਉਣ ਬੁਲਬੁਲਾਂ ਉੱਡਾਰੀਆਂ।
ਬਾਗੀਂਂ ਕੋਇਲ ਕੂਕਦੀ ਏ।
ਅੰਬਾਂ ਉੱਤੇ ਬੂਰ ਵੇਖ।
ਨੱਚ ਉੱਠੇ ਭੰਵਰੇ,
ਬਾਗ਼ਾਂ ਵਿੱਚ ਨੂਰ ਵੇਖ।
ਖੇੜੇ ਵਿਚ ਰੰਗੀਆਂ ਨੇ,
ਸੂਰਤਾਂ ਪਿਆਰੀਆਂ।
ਆਇਆ ਬਹਾਰ ਦਾ ਮਹੀਨਾ,
ਲਾਉਣ ਬੁਲਬੁਲਾਂ ਉਡਾਰੀਆਂ।
ਕੁਦਰਤ ਦਿੱਤੀਆਂ ਲੱਖਾਂ,
ਰਹਿਮਤਾਂ ਬਹਾਰ ਨੂੰ
ਨਦੀਆਂ ਨੇ ਮਾਣ ਦਿੱਤਾ,
ਝਰਨੇ ਦੀ ਧਾਰ ਨੂੰ ।
ਓਹਦੇ ਰੰਗਾਂ ਅੱਗੇ ਹੋਈਆਂ,
ਕਲਮਾਂ ਵਿਚਾਰੀਆਂ।
ਆਇਆ ਬਹਾਰ ਦਾ ਮਹੀਨਾ,
ਲਾਉਣ ਬੁਲਬੁਲਾਂ ਉੱਡਾਰੀਆਂ
ਜਸਵੀਰ ਸਿੰਘ ਸਿਹੋਤਾ, ਕੈਲਗਰੀ

Share this content:


Post Comment