Loading Now

ਗਲਤੀ ਨਾਲ ਪਾਕਿਸਤਾਨ ਦੇ ਹਵਾਈ ਖੇਤਰ ‘ਚ ਵੜਿਆ ਏਅਰ ਇੰਡੀਆ ਦਾ ਜਹਾਜ਼

ਗਲਤੀ ਨਾਲ ਪਾਕਿਸਤਾਨ ਦੇ ਹਵਾਈ ਖੇਤਰ ‘ਚ ਵੜਿਆ ਏਅਰ ਇੰਡੀਆ ਦਾ ਜਹਾਜ਼

ਨਵੀਂ ਦਿੱਲੀ, 25 ਜੂਨ – ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਬੁੱਧਵਾਰ ਨੂੰ ਕਿਹਾ ਕਿ ਅੰਮ੍ਰਿਤਸਰ ਵਿਖੇ ਸਬੰਧਤ ਏਅਰ ਟ੍ਰੈਫਿਕ ਕੰਟਰੋਲਰ ਅਤੇ ਓਪਰੇਟਿੰਗ ਕਰੂ ਵਿਰੁੱਧ 22 ਜੂਨ ਨੂੰ ਏਅਰ ਇੰਡੀਆ ਦੇ ਜਹਾਜ਼ ਦੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਥੋੜ੍ਹੇ ਸਮੇਂ ਲਈ ਦਾਖਲ ਹੋਣ ਨਾਲ ਸਬੰਧਤ ਘਟਨਾ ਦੀ ਰਿਪੋਰਟ ਨਾ ਕਰਨ ਲਈ ਅੰਤਰਿਮ ਕਾਰਵਾਈ ਕੀਤੀ ਗਈ ਹੈ।

‘ਘਟਨਾ ਦੀ ਰਿਪੋਰਟ ਨਾ ਕਰਨ ਉੱਤੇ ਐਕਸ਼ਨ’

ਇੱਕ ਬਿਆਨ ਵਿੱਚ, ਡੀਜੀਸੀਏ ਨੇ ਕਿਹਾ, “22.06.2026 ਨੂੰ ਏਅਰ ਇੰਡੀਆ ਏਅਰ ਬੱਸ 321 ਏਅਰਕ੍ਰਾਫਟ ਵੀਟੀ-ਪੀਪੀਵੀ ਓਪਰੇਟਿੰਗ ਫਲਾਈਟ ਏਆਈ 479 (ਦਿੱਲੀ – ਅੰਮ੍ਰਿਤਸਰ) ਨੂੰ ਪੰਛੀ ਨਾਲ ਟਕਰਾਉਣ ਦੀ ਘਟਨਾ ਤੋਂ ਬਾਅਦ ਰਨਵੇਅ ਨਿਰੀਖਣ ਕਾਰਨ ਰੋਕਣ ਲਈ ਕਿਹਾ ਗਿਆ ਸੀ। ਉਡਾਣ ਭਰਨ ਦੌਰਾਨ ਜਹਾਜ਼ ਥੋੜ੍ਹੇ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ। ਇਸ ਘਟਨਾ ਨੂੰ ਲੈੇ ਪਾਕਿਸਤਾਨ ਏਟੀਸੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਜਹਾਜ਼ ਨੂੰ ਅੰਤ ਵਿੱਚ ਦਿੱਲੀ ਵਾਪਸ ਮੋੜ ਲਿਆ ਗਿਆ ਅਤੇ ਸੁਰੱਖਿਅਤ ਢੰਗ ਨਾਲ ਦਿੱਲੀ ਉਤਾਰਿਆ ਗਿਆ। ਘਟਨਾ ਦੀ ਰਿਪੋਰਟ ਨਾ ਕਰਨ ਲਈ ਅੰਮ੍ਰਿਤਸਰ ਵਿਖੇ ਸਬੰਧਤ ਏਅਰ ਟ੍ਰੈਫਿਕ ਕੰਟਰੋਲਰ ਅਤੇ ਓਪਰੇਟਿੰਗ ਕਰੂ ਵਿਰੁੱਧ ਅੰਤਰਿਮ ਕਾਰਵਾਈ ਕੀਤੀ ਗਈ ਹੈ।’

‘ਸੁਰੱਖਿਆ ਸਭ ਤੋਂ ਵੱਡੀ ਤਰਜੀਹ’

ਏਅਰਲਾਈਨ ਨੇ ਕਿਹਾ ਕਿ,”ਇਸ ਘਟਨਾ ਦੀ ਰਿਪੋਰਟ ਰੈਗੂਲੇਟਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਦੀ ਅੰਦਰੂਨੀ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ‘ਤੇ, ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਇੱਕ ਦੂਜੇ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ।

Share this content:

Post Comment