ਗਰੀਸ ਦੀ ਪਾਤਰਾ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਰਾਹੀਂ ਗਰੀਕੀ ਭਾਸ਼ਾ ਦੀ ਸਿਖਲਾਈ ਦਾ ਕੋਰਸ ਸਫ਼ਲਤਾ ਪੂਰਵਕ ਸੰਪੰਨ ਹੋਣ ਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਵਧਾਈ
(ਸਮਾਪਤੀ ਸਮਾਰੋਹ ਸਮੇਂ ਗ੍ਰੀਕੀ ਅਤੇ ਪੰਜਾਬੀ ਸੱਭਿਆਚਾਰਕ ਸਰਗਰਮੀਆਂ ਨੇ ਲਾਈ ਖ਼ੂਬ ਰੌਣਕ )
ਪਾਤਰਾ – ਗਰੀਸ, 2 ਜੁਲਾਈ – ਗ੍ਰੀਸ ਦੀ ਪਾਤਰਾ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਰਾਹੀਂ ਔਰਤਾਂ ਨੂੰ ਗਰੀਕੀ ਸਿਖਾਉਣ ਦਾ ਜੋ ਕਾਰਜ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੀ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਗੈਦੂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਯੂਨਿਵਰਸਿਟੀ ਵਲੋਂ ਦਿੱਤਾ ਗਿਆ ਸੀ ਉਸਨੂੰ ਗੁਰਪ੍ਰੀਤ ਅਤੇ ਉਸਦੇ ਸਾਥੀਆਂ ਨੇ ਸਫ਼ਲਤਾ ਪੂਰਵਕ ਸੰਪੰਨ ਕਰ ਲਿਆ ਹੈ। ਇਹ ਗੱਲ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਵਿੱਚ ਗ੍ਰੀਕ ਭਾਸ਼ਾ ਸਿੱਖਣ ਦਾ ਜੋ ਸੈਮੀਨਾਰ ਫਰਵਰੀ 2026 ਤੋਂ ਸ਼ੁਰੂ ਹੋਇਆ ਸੀ, ਉਸ ਦੀ ਸਮਾਪਤੀ ਪਿਛਲੇ ਦਿਨਾਂ ਵਿੱਚ ਬਹੁਤ ਧੂਮ ਧਾਮ ਨਾਲ ਹੋਈ । ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪਾਤਰਾ ਯੂਨਿਵਰਸਿਟੀ ਸਮੇਤ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਗੁਰਪ੍ਰੀਤ ਕੌਰ ਗੈਦੂ ਗ੍ਰੀਸ ਅਤੇ ਉਸਦੇ ਸਹਿਯੋਗੀ ਸਾਥੀਆਂ ਨੂੰ ਵਧਾਈ ਦਿੱਤੀ ਗਈ।
ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਯੁਨੀਵਰਸਟੀ ਦੀਆਂ ਸਨਮਾਨਯੋਗ ਸ਼ਖਸ਼ੀਅਤਾਂ ਅਤੇ ਪਂਜਾਬੀ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ। ਇਨ੍ਹਾਂ ਖੂਬਸੂਰਤ ਪਲਾਂ ਦੇ ਸਮਾਪਤੀ ਸਮਾਗਮ ਨੂੰ ਚਾਰ ਚੰਨ ਲਾਉਣ ਲਈ ਪੰਜਾਬੀ ਅਤੇ ਗ੍ਰੀਕ ਭਾਈਚਾਰੇ ਵਲੋਂ ਨਾਚ , ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ।ਵੱਡੀ ਗੱਲ ਸੀ ਕਿ ਗਰੀਸ ਦੀ ਕਿਸੇ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਸਿੱਖਿਆ, ਸਾਹਿਤ ਅਤੇ ਸਭਿਆਚਾਰ ਨੂੰ ਸਪਰਪਿਤ ਅਜਿਹਾ ਨਿਵੇਕਲਾ ਉਪਰਾਲਾ ਹੋਇਆ ,ਜਿਸ ਤੋਂ ਭਵਿੱਖ ਵਿਚ ਪੰਜਾਬੀ ਬੋਲੀ ,ਸਾਹਿਤ ਅਤੇ ਸਭਿਆਚਾਰ ਨੂੰ ਬਹੁਤ ਉਮੀਦਾਂ ਹਨ। ਇਸ ਵਿਸ਼ੇਸ਼ ਉਪਰਾਲੇ ਲਈ ਯੂਨੀਵਰਸਿਟੀ ਦੇ ਡੀਨ, ਉਪ ਡੀਨ, ਮੈਡਮ ਪੈਗੀ ਮਨੌਲੀ, ਐਵਜੈਨੀਆ ਬਰਦੇਸੀ,ਸ਼੍ਰੀਮਾਨ ਵਸੀਲੀ ਅਤੇ ਔਲਗਾ ਦਾ ਵਿਸ਼ੇਸ਼ ਯੋਗਦਾਨ ਰਿਹਾ ।
Share this content:



Post Comment