Loading Now

ਖੰਨਾ ਨੈਸ਼ਨਲ ਹਾਈਵੇਅ ‘ਤੇ ਰੋਡਵੇਜ਼ ਬੱਸ ਤੇ ਟਰੱਕ ਦੀ ਟੱਕਰ

ਖੰਨਾ ਨੈਸ਼ਨਲ ਹਾਈਵੇਅ ‘ਤੇ ਰੋਡਵੇਜ਼ ਬੱਸ ਤੇ ਟਰੱਕ ਦੀ ਟੱਕਰ

ਲੁਧਿਆਣਾ, 28 ਅਕਤੂਬਰ – ਲੁਧਿਆਣਾ ਦੇ ਖੰਨਾ ਨੈਸ਼ਨਲ ਹਾਈਵੇਅ ਦੇ ਕੋਲ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਯਾਤਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ‘ਚ 22 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ਼ ਲਈ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਰਿਪੋਰਟਾਂ ਅਨੁਸਾਰ, ਬੱਸ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਸੀ। ਜ਼ਿਆਦਾਤਰ ਯਾਤਰੀ ਵਿਦਿਆਰਥੀ ਸਨ।

ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਡਿਵਾਈਡਰ ਪਾਰ ਕਰਕੇ ਬੱਸ ਨਾਲ ਟਕਰਾ ਗਿਆ। ਸੂਚਨਾ ਮਿਲਦੇ ਹੀ ਪੁਲਿਸ, ਸੜਕ ਸੁਰੱਖਿਆ ਫੋਰਸ ਤੇ 108 ਐਂਬੂਲੈਂਸ ਕਰਮਚਾਰੀ ਮੌਕੇ ‘ਤੇ ਪਹੁੰਚੇ। ਹਾਦਸੇ ਕਾਰਨ ਰਾਸ਼ਟਰੀ ਰਾਜਮਾਰਗ ‘ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਆਵਾਜਾਈ ਨੂੰ ਬਹਾਲ ਕੀਤਾ ਜਾ ਰਿਹਾ ਹੈ।

Share this content:

Post Comment