ਖੋਲ੍ਹ ਦਿੱਤੇ ਸੁਖ਼ਨਾ ਲੇਕ ਦੇ ਫਲੱਡ ਗੇਟ, ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਪਾਣੀ
ਚੰਡੀਗੜ੍ਹ, 3 ਸਤੰਬਰ – ਇਸ ਵੇਲੇ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਬਾਰਿਸ਼ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਚੰਡੀਗੜ੍ਹ ਵਿੱਚ ਵੀ ਬੀਤੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੀ ਸੁਖ਼ਨਾ ਲੇਕ ਇਸ ਵੇਲੇ ਉਫ਼ਾਨ ਤੇ ਹੈ ਅਤੇ ਲੇਕ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ, ਅੱਜ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਸੂਤਰਾਂ ਦਾ ਦਾਅਵਾ ਹੈ ਕਿ ਸੁਖ਼ਨਾ ਲੇਕ ਤੋਂ ਫਲੱਡ ਗੇਟ ਵੱਲ ਜਾਣ ਵਾਲਾ ਪੁਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਾਣੀ ਦਾ ਬਹਾਅ ਬਹੁਤ ਜਿਆਦਾ ਤੇਜ਼ ਹੋਣ ਕਰਕੇ ਪੁਲ ਤੇ ਆਲੇ ਦੁਆਲੇ ਦੇ ਘੇਰੇ ਪਾਣੀ ‘ਚ ਵਹਿ ਗਏ ਹਨ।
Traffic Advisory ਜਾਰੀ
ਦੱਸ ਦਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਕੁਝ ਸੜਕਾਂ ‘ਤੇ ਆਵਾਜਾਈ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਦੱਖਣ ਮਾਰਗ (ਧਨਾਸ), ਆਈਐਸਬੀਟੀ-43 ਦੇ ਪਿੱਛੇ ਵਾਲੀ ਸੜਕ, ਦੱਖਣ ਮਾਰਗ (ਸੈਕਟਰ-23ਡੀ), ਮੱਖਣ ਮਾਜਰਾ, ਸੈਕਟਰ 10/11 ਨੂੰ ਵੰਡਣ ਵਾਲੀ ਸੜਕ (ਸੈਕਟਰ-10 ਦੇ ਨੇੜੇ), ਅਤੇ ਸੈਕਟਰ-15ਏ ਅਤੇ 15ਬੀ ਸ਼ਾਮਲ ਹਨ। ਲੋਕਾਂ ਨੂੰ ਇਨ੍ਹਾਂ ਰਸਤਿਆਂ ‘ਤੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਮੌਸਮ ਵਿਭਾਗ ਵੱਲੋਂ Red Alert ਜਾਰੀ
ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਚੰਡੀਗੜ੍ਹ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਸੂਚਨਾ ਇਹ ਹੈ ਕਿ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਹੁਣ ਕਰ ਦਿੱਤਾ ਗਿਆ ਹੈ।
Share this content:


Post Comment