Loading Now

ਖੋਜ ਭਰਪੂਰ ਵਿਲੱਖਣ ਪੁਸਤਕ ‘ਤੋਸ਼ਾਖ਼ਾਨਾ’ / ਗੁਰਮੀਤ ਸਿੰਘ ਪਲਾਹੀ

ਖੋਜ ਭਰਪੂਰ ਵਿਲੱਖਣ ਪੁਸਤਕ ‘ਤੋਸ਼ਾਖ਼ਾਨਾ’ / ਗੁਰਮੀਤ ਸਿੰਘ ਪਲਾਹੀ

toshakhana_page-0001-1024x774 ਖੋਜ ਭਰਪੂਰ ਵਿਲੱਖਣ ਪੁਸਤਕ ‘ਤੋਸ਼ਾਖ਼ਾਨਾ’ / ਗੁਰਮੀਤ ਸਿੰਘ ਪਲਾਹੀ

ਦੁਨੀਆਂ ਦੇ ਲਗਭਗ ਸਾਰੇ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਦੁੱਤੀ ਹਾਕਮਾਂ ਵਿਚੋਂ ਇਕ ਮੰਨਿਆ ਹੈ। ਆਪਣੇ ਜੀਵਨ ਕਾਲ ਵਿਚ ਰਣਜੀਤ ਸਿੰਘ ਨੇ ਆਪਣੇ ਨਿੱਜੀ ਯਤਨਾਂ ਨਾਲ ਆਪਣੀ ਹਕੂਮਤ ਸਥਾਪਿਤ ਕੀਤੀ। ਅੱਠ ਸਦੀਆਂ ਮਗਰੋਂ ਉਹ ਪੰਜਾਬ ਦਾ ਪਹਿਲਾ ਭਾਰਤੀ ਹਾਕਮ ਸੀ, ਜਿਸ ਨੇ ਬਹੁ-ਧਰਮੀ ਤੇ ਬਹੁ-ਨਸਲੀ ਸਮੂਹ ਪੰਜਾਬੀਆਂ ਨੂੰ ਇਕ ਸਰਬਸਾਂਝਾ, ਸੁਤੰਤਰ, ਅਨੁਸਾਸ਼ਿਤ ਅਤੇ ਲਿਆਕਤੀ ਰਾਜ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਜਿਉਂ-ਜਿਉਂ ਆਪਣੇ ਰਾਜ ਭਾਗ ’ਚ ਵਾਧੇ ਲਈ ਲੜੀਆਂ ਲੜਾਈਆਂ ’ਚ ਜਿੱਤਾਂ ਪ੍ਰਾਪਤ ਕੀਤੀਆਂ, ਤਿਉਂ-ਤਿਉਂ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਭਰਪੂਰ ਹੁੰਦੇ ਗਏ। ਉਸ ਕੋਲ ਐਨਾ ਸੋਨਾ, ਹੀਰੇ-ਜਵਾਹਰਾਤ, ਸੋਨੇ ਨਾਲ ਮੜੀਆਂ ਤਲਵਾਰਾਂ, ਮਜ਼ਬੂਤ ਤੋਪਾਂ ਆਦਿ ਇਕੱਠਾ ਹੋਇਆ (ਜਿਹਨਾਂ ਵਿਚ ਕੋਹਿਨੂਰ ਹੀਰਾ ਵੀ ਸ਼ਾਮਲ ਸੀ), ਪਰ ਉਹ ਅੰਗਰੇਜ਼ਾਂ ਵੱਲੋਂ ਪੰਜਾਬ ਜਿੱਤਣ ਵੇਲੇ ਉਹਨਾਂ ਦੀ ਲਾਲਸਾ ਦਾ ਸ਼ਿਕਾਰ ਹੋ ਗਿਆ। ਇਹ ਚੀਜ਼ਾਂ ਅੰਗਰੇਜ਼ ਹਾਕਮਾਂ ਨੇ ਹਥਿਆਈਆਂ। ਫਿਰ ਨਿਲਾਮੀ ਦੇ ਬਹਾਨੇ ਮਹਾਰਾਜੇ ਦੀਆਂ ਇਕੱਠੀਆਂ ਕੀਤੀਆਂ ਵਸਤਾਂ ਅੰਗਰੇਜ਼ ਅਹਿਲਕਾਰਾਂ ਅਤੇ ਆਪਣੇ ਅਹਿਲਕਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਦਿੱਤੀਆਂ।

ਮਹਾਰਾਜਾ ਦੀਆਂ ਇਹਨਾਂ ਸਾਰੀਆਂ ਵਸਤਾਂ ਸਮੇਤ ਸਿੱਖ ਸਿੱਕਿਆਂ, ਜਿਹਨਾਂ ’ਚ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਣੇ ਦਰਗਾਹੀ ਸਿੱਕੇ ਵੀ ਸ਼ਾਮਲ ਸਨ, ਸਬੰਧੀ, ਹਿੰਮਤੀ ਖੋਜੀ ਡਾ. ਹਰਪ੍ਰੀਤ ਕੌਰ ਖ਼ਾਲਸਾ ਨੇ ਬਰਤਾਨੀਆਂ ਪੁੱਜ ਕੇ ਖੋਜ ਕੀਤੀ। ਸਿੱਖ ਵਿਦਵਾਨਾਂ ਦੀ ਸਹਾਇਤਾ ਲਈ। ਬਰਤਾਨੀਆਂ ਦੇ ਅਜਾਇਬ ਘਰ ਟੋਹੇ। ਮਹਾਰਾਜੇ ਦੀ ਜ਼ਬਤ ਕੀਤੀ ਹੋਈ ਸਮੱਗਰੀ ਦੀਆਂ ਸੂਚੀਆਂ ਪ੍ਰਾਪਤ ਕੀਤੀਆਂ। ਇਹ ਕਾਰਜ ਕੋਈ ਸੌਖਾ ਨਹੀਂ ਸੀ। ਘੰਟਿਆਂ ਬੱਧੀ ਲਾਇਬ੍ਰੇਰੀਆਂ ਦੀ ਛਾਣ-ਬੀਣ ਕੀਤੀ। ਸਬੰਧਤ ਪੁਸਤਕਾਂ ਦੀ ਭਾਲ ਕੀਤੀ। ਰਿਪੋਰਟਾਂ ਤਿਆਰ ਕੀਤੀਆਂ ਅਤੇ ਅੰਤ ਮਹਾਰਾਜਾ ਰਣਜੀਤ ਸਿੰਘ ਸੰਬੰਧੀ ਇਹ ਪੁਸਤਕ ਤੋਸ਼ਾਖ਼ਾਨਾ (ਮਹਾਰਾਜਾ ਰਣਜੀਤ ਸਿੰਘ) ਪਾਠਕਾਂ ਸਨਮੁੱਖ ਰੱਖਣ ਦਾ ਹੌਂਸਲਾ ਕੀਤਾ ਹੈ। ਖੋਜੀ ਲੇਖਿਕਾਂ ਨੇ ਇਸ ਪੁਸਤਕ ਵਿਚ ਸਿੱਖ ਰਾਜ ਦੇ ਚੜਾਅ, ਇਸਦੇ ਪਤਨ, ਮਹਾਰਾਜਾ ਰਣਜੀਤ ਸਿੰਘ ਦੀ ਸਖ਼ਸ਼ੀਅਤ, ਉਸ ਦੇ ਤੋਸ਼ੇਖਾਨੇ ਦਾ ਵਿਕਾਸ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਸਿੱਕੇ, ਪਾਵਨ ਵਸਤਾਂ ਤੇ ਯਾਦਗਾਰਾਂ ਸਮੇਤ ਅਤਲਸੀ ਕੁਰਸੀ ਅਤੇ ਹੀਰਾ ਆਦਿ ਸਬੰਧੀ ਵਿਸ਼ੇਸ਼ ਖੋਜ ਕੀਤੀ ਹੈ। ਇਸ ਖੋਜ ਲਈ ਉਸਨੇ ਬਰਤਾਨੀਆਂ ’ਚ ਇਕ ਵਰਾ ਨਿੱਠ ਕੇ ਕਾਰਜ ਕੀਤਾ ਅਤੇ ਫਿਰ ਦਰਜਨਾਂ ਸੈਂਕੜੇ ਪੁਸਤਕਾਂ ਦਾ ਅਧਿਐਨ ਕੀਤਾ ਹੈ। (ਹਵਾਲਾ ਪੁਸਤਕਾਂ ਦੇ ਵੇਰਵੇ ਇਸਦਾ ਪ੍ਰਮਾਣ ਹਨ)।

ਡਾ. ਹਰਪ੍ਰੀਤ ਕਰ ਖ਼ਾਲਸਾ ਦੀ ਪੁਸਤਕ ‘ਤੋਸ਼ਾਖਾਨਾ’ ਇਕ ਵਿਲੱਖਣ ਪੁਸਤਕ ਹੈ। ਪਾਠਕਾਂ ਸਾਹਮਣੇ ਇਹ ਪੁਸਤਕ ਲਿਆਉਣਾ ਸਮੇਂ ਦੀ ਲੋੜ ਸੀ, ਜਿਸ ਲਈ ਡਾ. ਹਰਪ੍ਰੀਤ ਕੌਰ ਖ਼ਾਲਸਾ ਸ਼ਲਾਘਾ ਦੀ ਪਾਤਰ ਹੈ।

gurmit-singh-palahi ਖੋਜ ਭਰਪੂਰ ਵਿਲੱਖਣ ਪੁਸਤਕ ‘ਤੋਸ਼ਾਖ਼ਾਨਾ’ / ਗੁਰਮੀਤ ਸਿੰਘ ਪਲਾਹੀ

-ਗੁਰਮੀਤ ਸਿੰਘ ਪਲਾਹੀ

-98158-02070

 

Share this content:

Post Comment