ਖਾਲਸਾ ਸਾਜਨਾ ਦਿਹਾੜੇ ਲਈ 1763 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ
ਅੰਮ੍ਰਿਤਸਰ, 8 ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਖਾਲਸਾ ਸਾਜਨਾ ਦਿਹਾੜੇ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐੱਸਜੀਪੀਸੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਇਸ ਸਾਲ ਜਥੇ ਲਈ ਕੁੱਲ 1795 ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1763 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਹੋਇਆ ਹੈ।
32 ਵੀਜ਼ੇ ਰੱਦ
ਦੂਤਾਵਾਸ ਵੱਲੋਂ 32 ਵੀਜ਼ੇ ਰੱਦ ਕੀਤੇ ਜਾਣ ‘ਤੇ ਸਕੱਤਰ ਨੇ ਸੁਝਾਅ ਦਿੱਤਾ ਕਿ ਜੇਕਰ ਕਿਸੇ ਸ਼ਰਧਾਲੂ ਦੇ ਦਸਤਾਵੇਜ਼ਾਂ ਵਿੱਚ ਕੋਈ ਕਮੀ ਹੁੰਦੀ ਹੈ, ਤਾਂ ਦੂਤਾਵਾਸ ਨੂੰ ਚਾਹੀਦਾ ਹੈ ਕਿ ਉਹ ਪੱਤਰ ਜਾਂ ਫ਼ੋਨ ਰਾਹੀਂ ਸੂਚਿਤ ਕਰੇ ਤਾਂ ਜੋ ਉਸ ਤਰੁਟੀ ਨੂੰ ਦੂਰ ਕਰਕੇ ਵੱਧ ਤੋਂ ਵੱਧ ਸੰਗਤ ਗੁਰਧਾਮਾਂ ਦੇ ਦਰਸ਼ਨ ਕਰ ਸਕੇ। ਉਨ੍ਹਾਂ ਕਿਹਾ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਹਰੇਕ ਸਿੱਖ ਦੇ ਮਨ ਵਿੱਚ ਡੂੰਘੀ ਤੜਫ ਹੁੰਦੀ ਹੈ।
Share this content:



Post Comment