Loading Now

ਕੱਲ Ola, Uber-Rapido ਵਲੋਂ ‘ਆਲ ਇੰਡੀਆ ਬ੍ਰੇਕ ਡਾਊਨ’ ਦਾ ਐਲਾਨ

ਕੱਲ Ola, Uber-Rapido ਵਲੋਂ ‘ਆਲ ਇੰਡੀਆ ਬ੍ਰੇਕ ਡਾਊਨ’ ਦਾ ਐਲਾਨ

ਨਵੀਂ ਦਿੱਲੀ, 6 ਫਰਵਰੀ – ਭਲਕੇ ਸ਼ਨੀਵਾਰ, 7 ਫਰਵਰੀ ਨੂੰ ਪੂਰੇ ਦੇਸ਼ ਵਿੱਚ ਐਪ-ਅਧਾਰਿਤ ਰਾਈਡ-ਹੇਲਿੰਗ ਪਲੇਟਫਾਰਮ ਓਲਾ, ਉਬਰ ਅਤੇ ਰੈਪੀਡੋ ਨਾਲ ਜੁੜੇ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਇਸ ਕਾਰਨ ਲੋਕਾਂ ਨੂੰ ਕਾਰ, ਆਟੋ ਜਾਂ ਬਾਈਕ-ਟੈਕਸੀ ਬੁੱਕ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਡਰਾਈਵਰਾਂ ਨੇ ਇਸ ਹੜਤਾਲ ਨੂੰ ‘ਆਲ ਇੰਡੀਆ ਬ੍ਰੇਕਡਾਊਨ’ ਦਾ ਨਾਮ ਦਿੱਤਾ ਹੈ। ਤੇਲੰਗਾਨਾ ਗਿਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ ਨੇ ਰਾਸ਼ਟਰੀ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਇਸ ਹੜਤਾਲ ਦਾ ਐਲਾਨ ਕੀਤਾ ਹੈ।

ਓਲਾ-ਉਬਰ-ਰੈਪੀਡੋ ਦੀ ਹੜਤਾਲ

ਤੇਲੰਗਾਨਾ ਗਿਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਹੜਤਾਲ ਬਾਰੇ ਜਾਣਕਾਰੀ ਸਾਂਝੀ ਕੀਤੀ। TGPWU ਨੇ ਲਿਖਿਆ, ‘ਪੂਰੇ ਭਾਰਤ ਵਿੱਚ ਐਪ-ਅਧਾਰਿਤ ਟ੍ਰਾਂਸਪੋਰਟ ਕਰਮਚਾਰੀ 7 ਫਰਵਰੀ 2026 ਨੂੰ ਆਲ ਇੰਡੀਆ ਬ੍ਰੇਕਡਾਊਨ ਕਰਨਗੇ। ਕੋਈ ਘੱਟੋ-ਘੱਟ ਕਿਰਾਇਆ ਨਹੀਂ। ਕੋਈ ਰੈਗੂਲੇਸ਼ਨ ਨਹੀਂ। ਬੇਅੰਤ ਸ਼ੋਸ਼ਣ।’

ਕਿਉਂ ਬੁਲਾਈ ਹੜਤਾਲ?

ਯੂਨੀਅਨ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਪੱਤਰ ਲਿਖ ਕੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਹੈ। ਯੂਨੀਅਨ ਨੇ ਕਿਹਾ ਕਿ ਇਹ ਮੁੱਦੇ ਲੰਬੇ ਸਮੇਂ ਤੋਂ ਲਟਕ ਰਹੇ ਹਨ ਅਤੇ ਅਣਸੁਲਝੇ ਹਨ। ਯੂਨੀਅਨ ਨੇ ਕਿਹਾ ਕਿ ਕਿਉਂਕਿ Ola, Uber, Rapido, Porter ਅਤੇ ਹੋਰ ਐਗਰੀਗੇਟਰ ਪਲੇਟਫਾਰਮਾਂ ‘ਤੇ ਆਟੋ, ਕੈਬ ਅਤੇ ਬਾਈਕ ਟੈਕਸੀ ਚਲਾਉਣ ਵਾਲੇ ਡਰਾਈਵਰਾਂ ਲਈ ਸਰਕਾਰ ਦੁਆਰਾ ਤੈਅ ਕਿਰਾਇਆ ਪ੍ਰਣਾਲੀ ਨਹੀਂ ਹੈ, ਇਸ ਲਈ ਕੰਪਨੀਆਂ ਖੁਦ ਹੀ ਕਿਰਾਇਆ ਤੈਅ ਕਰਦੀਆਂ ਹਨ। ਪੱਤਰ ਵਿੱਚ ਲਿਖਿਆ ਗਿਆ, ‘ਕੰਪਨੀਆਂ ਵੱਲੋਂ ਹੀ ਕਿਰਾਇਆ ਤੈਅ ਕੀਤੇ ਜਾਣ ਕਾਰਨ ਲੱਖਾਂ ਟ੍ਰਾਂਸਪੋਰਟ ਵਰਕਰਾਂ ਵਿੱਚ ਆਮਦਨ ਨੂੰ ਲੈ ਕੇ ਅਸੁਰੱਖਿਆ ਹੈ, ਇਸ ਨਾਲ ਸ਼ੋਸ਼ਣ ਅਤੇ ਖਰਾਬ ਵਰਕਿੰਗ ਕੰਡੀਸ਼ਨ ਪੈਦਾ ਹੁੰਦੀਆਂ ਹਨ।’ ਯੂਨੀਅਨ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Share this content:

Post Comment