Loading Now

ਕ੍ਰੋਏਸ਼ੀਆ; ਮੱਧ-ਯੁੱਗੀ ਇਮਾਰਤਾਂ ਤੇ ਬੀਚਾਂ ਦਾ ਦੇਸ਼

ਕ੍ਰੋਏਸ਼ੀਆ; ਮੱਧ-ਯੁੱਗੀ ਇਮਾਰਤਾਂ ਤੇ ਬੀਚਾਂ ਦਾ ਦੇਸ਼

ਕ੍ਰੋਏਸ਼ੀਆ ਜਿਸ ਨੂੰ ਗਣਰਾਜ ਕ੍ਰੋਏਸ਼ੀਆ ਵੀ ਕਿਹਾ ਜਾਂਦਾ ਹੈ। ਇਹ ਦੇਸ਼ ਕੇਂਦਰੀ ਤੇ ਉੱਤਰ ਪੱਛਮੀ ਯੂਰਪ ਵਿੱਚ ਸਥਿਤ ਹੈ ਤੇ ਐਡਰਾਇਟਕ ਸਮੁੰਦਰ ਦੇ ਤੱਟ ’ਤੇ ਵੱਸਿਆ ਹੈ। ਇਸ ਦੀ ਆਬਾਦੀ 39 ਲੱਖ ਦੇ ਕਰੀਬ ਹੈ ਜੋ 25 ਜੂਨ 1991 ਨੂੰ ਆਜ਼ਾਦ ਹੋਂਦ ਵਿੱਚ ਆਇਆ ਤੇ ਅੱਜਕੱਲ੍ਹ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ। ਪਿਛਲੇ ਦਿਨੀਂ ਇਸ ਛੋਟੇ ਸੁੰਦਰ ਦੇਸ਼ ਦੇ ਦੋ ਵੱਡੇ ਸ਼ਹਿਰਾਂ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਬੇਟਾ ਜਰਮਨ ਵਿੱਚ ਸੈਟਲ ਹੋਣ ਕਾਰਨ ਸਾਨੂੰ ਇਨ੍ਹਾਂ ਸ਼ਹਿਰਾਂ ਨੂੰ ਦੇਖਣ ਦਾ ਮੌਕਾ ਮਿਲਿਆ। ਉਸ ਦੇ ਸ਼ਹਿਰ ਐਰਫਰਟ (ਜਰਮਨੀ) ਤੋਂ ਟਰੇਨ ਲੈ ਕੇ ਅਸੀਂ ਜਰਮਨ ਦੇ ਨਿਊਰਮਬਰਗ ਸ਼ਹਿਰ ਪੁੱਜੇ। ਉੱਥੋਂ ਇੱਕ ਘੰਟੇ ਦਾ ਹਵਾਈ ਸਫ਼ਰ ਕਰ ਕ੍ਰੋਏਸ਼ੀਆ ਦੇ ਸ਼ਹਿਰ ਜਦਰ ਪੁੱਜੇ। ਨਾਸ਼ਤਾ ਕਰਨ ਤੋਂ ਬਾਅਦ ਜਦਰ ਦੀ ਬੀਚ ’ਤੇ ਬੋਟਿੰਗ ਤੇ ਤੈਰਾਕੀ ਦਾ ਆਨੰਦ ਮਾਣਿਆ। ਸ਼ਾਮ ਨੂੰ ਸ਼ਹਿਰ ਘੁੰਮਣ ਤੇ ਅਗਲੇ ਦਿਨ ਦੀ ਸਮੁੰਦਰ ਤੇ ਬੀਚਾਂ ਦੀ ਸੈਰ ਲਈ ਜਹਾਜ਼ ਦੀ ਬੁਕਿੰਗ ਕੀਤੀ।

ਅਗਲੇ ਦਿਨ ਸਮੁੰਦਰੀ ਜਹਾਜ਼ ਕਰੀਬ ਸੌ ਕੁ ਯਾਤਰੀਆਂ ਨੂੰ ਲੈ ਜਦਰ ਤੋਂ ਸਮੁੰਦਰ ਤੇ ਬੀਚਾਂ ਦੀ ਯਾਤਰਾ ਲਈ ਰਵਾਨਾ ਹੋਇਆ। ਰਸ-ਭਿੰਨਾ ਸਥਾਨਕ ਸੰਗੀਤ, ਸ਼ਾਂਤ ਸਮੁੰਦਰ, ਸ਼ੀਸ਼ੇ ਵਰਗਾ ਸਾਫ਼ ਪਾਣੀ, ਜਹਾਜ਼ ਦੀ ਸ਼ਾਂਤ ਸਮੁੰਦਰ ਵਿੱਚ ਆਵਾਜ਼ ਕੰਨਾਂ ਵਿੱਚ ਰਸ ਘੋਲ ਰਹੀ ਸੀ। ਯਾਤਰੂ ਜਿਨ੍ਹਾਂ ਨੂੰ ਇਸ ਸੰਗੀਤ ਦੀ ਸਮਝ ਆ ਰਹੀ ਸੀ, ਉਹ ਲੋਰ ਵਿੱਚ ਆਏ ਡਾਂਸ ਕਰ ਰਹੇ ਸਨ। ਸੰਸਾਰ ਭਰ ਤੋਂ ਯਾਤਰੂ ਜੁਲਾਈ-ਅਗਸਤ ਦੇ ਮਹੀਨੇ ਇਸ ਦੇਸ਼ ਦੇ ਸ਼ਹਿਰਾਂ ਦਾ ਆਨੰਦ ਮਾਣਨ ਆਉਂਦੇ ਹਨ।

ਇੱਥੇ ਜ਼ਿਆਦਾ ਖਿੱਚ ਦਾ ਕੇਂਦਰ ਬੀਚਾਂ ਹੀ ਬਣਦੀਆਂ ਹਨ ਜਿੱਥੇ ਯਾਤਰੂ ਤੈਰਾਕੀ ਦਾ ਆਨੰਦ ਵੀ ਮਾਣਦੇ ਹਨ। ਬੀਚ ’ਤੇ ਜਹਾਜ਼ ਰੋਕ ਕੇ ਯਾਤਰੀਆਂ ਨੂੰ ਤੈਰਾਕੀ ਲਈ ਸਮਾਂ ਦਿੰਦੇ ਹਨ। ਸਮੁੰਦਰੀ ਜਹਾਜ਼ ਓਨੇ ਸਮੇਂ ਲਈ ਕਿਨਾਰੇ ’ਤੇ ਰੁਕ ਜਾਂਦਾ ਹੈ। ਜਹਾਜ਼ ਦਾ ਸਟਾਫ਼ ਅਨਾਊਂਸਮੈਂਟ ਕਰਦਾ ਹੈ ਕਿ ਇੰਨੇ ਸਮੇਂ ਦੀ ਸਟੇਅ ਹੈ ਤੇ ਇੰਨੇ ਸਮੇਂ ’ਤੇ ਫਿਰ ਚੱਲਣਾ ਹੈ। ਸਟਾਫ਼ ਸਮੇਂ ਦੇ ਮਾਟੋ ਵੀ ਦਿਖਾਉਂਦਾ ਹੈ ਤਾਂ ਕਿ ਕੋਈ ਵੀ ਯਾਤਰੂ ਸਮੇਂ ਬਾਰੇ ਭੁਲੇਖੇ ਵਿੱਚ ਨਾ ਰਹੇ ਤੇ ਉਹ ਸਮੇਂ ਸਿਰ ਮੁੜ ਜਹਾਜ਼ ਵਿੱਚ ਸਵਾਰ ਹੋ ਜਾਵੇ। ਸਮੁੰਦਰ ਦੇ ਕਿਨਾਰੇ ਛੋਟੀਆਂ ਛੋਟੀਆਂ ਪਹਾੜੀਆਂ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ।

Share this content:

Post Comment