ਕੌਕਰੋਚ ਜਨਤਾ ਪਾਰਟੀ ਦਾ ਇੰਸਟਾਗ੍ਰਾਮ ਹੈਂਡਲ ਕੁਝ ਘੰਟਿਆਂ ਬਾਅਦ ਮੁੜ ਬਹਾਲ
ਨਵੀਂ ਦਿੱਲੀ, 15 ਅਗਸਤ – ਦੇਸ਼ ਦੇ ਆਜ਼ਾਦੀ ਦਿਵਸ ਦੇ ਜਸ਼ਨਾਂ ਵਿਚਾਲੇ ਅੱਜ ਉਸ ਵੇਲੇ ਹਲਚਲ ਮਚ ਗਈ ਜਦੋਂ ‘ਕੌਕਰੋਚ ਜਨਤਾ ਪਾਰਟੀ’ (CJP) ਦਾ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਅਚਾਨਕ ਗਾਇਬ ਹੋ ਗਿਆ। ਹਾਲਾਂਕਿ, ਕੁਝ ਹੀ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਪਾਰਟੀ ਨੇ ਅਕਾਊਂਟ ਨੂੰ ਮੁੜ ਬਹਾਲ (Recover) ਕਰਨ ਦਾ ਦਾਅਵਾ ਕੀਤਾ ਹੈ। ਅਕਾਊਂਟ ਬੰਦ ਹੁੰਦੇ ਹੀ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਇਹ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਕਸ ’ਤੇ ਲਿਖਿਆ, “ਉਨ੍ਹਾਂ ਨੇ ਕੌਕਰੋਚ ਜਨਤਾ ਪਾਰਟੀ ਦਾ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਉਡਾ ਦਿੱਤਾ ਸੀ। ਬਹੁਤ ਹੀ ਡਰਪੋਕ ਲੋਕ ਹਨ! ਕਿੰਨੀ ਸ਼ਰਮ ਦੀ ਗੱਲ ਹੈ ਕਿ CJP ਦਾ ਵਿਰੋਧ ਕਰਨ ਵਾਲਿਆਂ ਨੇ ਸਾਡੀ ਆਵਾਜ਼ ਨੂੰ ਦਬਾਉਣ ਲਈ ਆਜ਼ਾਦੀ ਦਿਵਸ ਦਾ ਦਿਨ ਚੁਣਿਆ। ਪਰ ਅਸੀਂ ਅਜਿਹੀਆਂ ਫੋਕੀਆਂ ਧਮਕੀਆਂ ਅਤੇ ਕੋਸ਼ਿਸ਼ਾਂ ਤੋਂ ਡਰਨ ਵਾਲੇ ਨਹੀਂ ਹਾਂ। ਉੱਧਰ ਆਜ਼ਾਦੀ ਦਿਵਸ ਦੇ ਮੌਕੇ CJP ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਸੀ ਕਿ ਉਹ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਬੇਰੋਜ਼ਗਾਰੀ ਅਤੇ ਸਰਕਾਰੀ ਸਕੂਲਾਂ ਦੀ ਮੰਦੀ ਹਾਲਤ ’ਤੇ ਜਵਾਬ ਦੇਣ।
Share this content:



Post Comment