Loading Now

ਕੈਨੇਡਾ ਦੇ ਟੋਰਾਂਟੋ ਵਿੱਚ ਭਾਰੀ ਮੀਂਹ ਦਾ ਕਹਿਰ

ਕੈਨੇਡਾ ਦੇ ਟੋਰਾਂਟੋ ਵਿੱਚ ਭਾਰੀ ਮੀਂਹ ਦਾ ਕਹਿਰ

ਟਰਾਂਟੋ, 3 ਸਤੰਬਰ – ਟਰਾਂਟੋ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਸ਼ਾਮ ਨੂੰ ਹਨੇਰੀ ਅਤੇ ਮੀਂਹ ਨੇ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ। ਇਸ ਦੌਰਾਨ 125 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਤੇਜ਼ ਰਫ਼ਤਾਰ ਨਾਲ ਚੱਲੀ ਹਨ੍ਹੇਰੀ ਕਾਰਨ ਸੜਕਾਂ ’ਤੇ ਹਜ਼ਾਰਾਂ ਰੁੱਖ ਡਿੱਗ ਪਏ ਅਤੇ ਸੈਂਕੜੇ ਬਿਜਲੀ ਦੇ ਖੰਭੇ ਨੁਕਸਾਨੇ ਗਏ, ਜਿਸ ਕਾਰਨ 65 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ। ਇਸ ਦੇ ਨਾਲ ਹੀ ਡੇਢ ਘੰਟੇ ਤੱਕ ਪਏ ਮੋਹਲੇਧਾਰ ਮੀਂਹ ਕਾਰਨ ਸੜਕਾਂ ਉੱਤੇ 3 ਤੋਂ 4 ਫੁੱਟ ਤੱਕ ਪਾਣੀ ਦੇ ਤੇਜ਼ ਵਹਾਅ ਚੱਲਣ ਲੱਗੇ, ਜਿਸ ਨਾਲ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪਾਣੀ ਦੇ ਤੇਜ ਵਹਾਅ ਕਾਰਨ ਵੱਡੀ ਗਿਣਤੀ ਕਾਰਾਂ ਸੜਕਾਂ ਤੋਂ ਲਹਿ ਗਈਆਂ ਅਤੇ ਕਈ ਬੱਸਾਂ ਦੇ ਅੰਦਰ ਤੱਕ ਪਾਣੀ ਭਰ ਗਿਆ।
ਜ਼ਿਕਰਸੋਗ ਹੈ ਕਿ ਮੌਸਮ ਵਿਭਾਗ ਵਲੋਂ ਇਸ ਬਾਰੇ ਪਹਿਲਾਂ ਹੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਪਾਣੀ ਭਰਨ ਕਾਰਨ ਰੇਲਵੇ ਦੀਆਂ ਤਿੰਨ ਲਾਈਆਂ ’ਤੇ ਵੀ ਆਵਾਜਾਈ ਰੋਕਣੀ ਪਈ।  ਮੌਸਮੀ ਤਰਾਸਦੀ ਕਾਰਨ ਦੇਰ ਰਾਤ ਤੱਕ ਸਾਰੀਆਂ ਸੜਕਾਂ ਉੱਤੇ ਆਵਾਜਾਈ ਬਹਾਲ ਹੋ ਸਕੀ ਤੇ ਨਾ ਹੀ ਬਿਜਲੀ ਚਾਲੂ ਹੋ ਸਕੀ। ਇਸ ਦੌਰਾਨ ਕੇਂਦਰੀ ਟਰਾਂਟੋ ਤੋਂ ਬਾਹਰਲੇ ਖੇਤਰਾਂ ਵਿੱਚ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਕਈ ਖੇਤਰਾਂ ਵਿੱਚ ਵੱਡੇ ਗੜ੍ਹੇ ਪੈਣਕਾਰਨ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ।

Share this content:

Post Comment