ਕੈਨੇਡਾ ‘ਚ ਗਰਮੀ ਨੇ ਕੱਢੇ ਵੱਟ, 47 ਤੋਂ ਟੱਪਿਆ ਪਾਰਾ
ਟੋਰਾਂਟੋ, 24 ਜੂਨ – ਠੰਢੇ ਮੁਲਕ ਦੇ ਵਜੋ ਜਾਣੇ ਜਾਂਦੇ ਦੇਸ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰਾਂ ਵਿੱਚ ਗਰਮੀ ਦਾ ਮੌਸਮ ਕਹਿਰ ਵਰਤਾ ਰਿਹਾ ਹੈ । ਟੋਰਾਂਟੋ,ਬਰੈਂਪਟਨ , ਮਿਸੀਸਾਗਾ ਤੇ ਨੇੜਲੇ ਇਲਾਕਿਆਂ ਵਿੱਚ ਅੱਜ ਦੁਪਹਿਰ ਦਾ ਤਾਪਮਾਨ ਹੁੰਮਸ ਦੇ ਨਾਲ 47 ਡਿਗਰੀ (+47) ਤੱਕ ਮਹਿਸੂਸ ਹੋ ਰਿਹਾ ਹੈ । ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ । ਸੜਕਾਂ ਤੇ ਆਵਾਜਾਈ ਬਹੁਤ ਘੱਟ ਹੈ । ਲੋਕ ਗਰਮੀ ਕਾਰਨ ਆਪਣੇ ਘਰਾਂ ਵਿੱਚ ਹੀ ਰਹਿ ਰਹੇ ਹਨ । ਮੌਸਮ ਵਿਭਾਗ ਨੇ ਵੀ ਕੱਲ ਦੀ ਐਡਵਾਜਰੀ ਜਾਰੀ ਕੀਤੀ ਹੈ । ਲੋਕਾਂ ਨੂੰ ਗਰਮੀ ਤੋਂ ਬਚਣ ਲਈ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਬਾਹਰ ਗਰਮ ਲੂਅ ਚੱਲ ਰਹੀ ਹੈ ।ਲੋਕਾਂ ਨੂੰ ਗਰਮੀ ਵਿੱਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ।
Share this content:



Post Comment