Loading Now

ਕੇਦਾਰਨਾਥ ‘ਚ ਅਚਾਨਕ ਪਹਾੜ ਡਿੱਗਣ ਕਾਰਨ ਮਲਬੇ ਹੇਠ ਆਏ 2 ਦੀ ਮੌਤ

ਕੇਦਾਰਨਾਥ ‘ਚ ਅਚਾਨਕ ਪਹਾੜ ਡਿੱਗਣ ਕਾਰਨ ਮਲਬੇ ਹੇਠ ਆਏ 2 ਦੀ ਮੌਤ

ਉਤਰਾਖੰਡ, 18 ਜੂਨ – ਉਤਰਾਖੰਡ ਦੇ ਚਾਰ ਧਾਮਾਂ ਵਿੱਚੋਂ ਇੱਕ ਕੇਦਾਰਨਾਥ ਧਾਮ ਵਿਖੇ ਇੱਕ ਹੋਰ ਹਾਦਸਾ ਵਾਪਰਿਆ ਹੈ। ਕੇਦਾਰਨਾਥ ਮੰਦਰ ਵੱਲ ਜਾਣ ਵਾਲੇ ਟ੍ਰੈਕਿੰਗ ਰੂਟ ‘ਤੇ ਪਹਾੜ ਤੋਂ ਅਚਾਨਕ ਡਿੱਗੇ ਮਲਬੇ ਦੀ ਲਪੇਟ ਵਿੱਚ ਆਉਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਦੱਸ ਦਈਏ ਕਿ ਇਹ ਹਾਦਸਾ ਜੰਗਲ ਚੱਟੀ ਖੇਤਰ ਵਿੱਚ ਖੰਭੇ ਨੰਬਰ 153 ਦੇ ਨੇੜੇ ਵਾਪਰਿਆ, ਜਿੱਥੇ ਮਲਬਾ ਡਿੱਗਣ ਕਾਰਨ 15 ਜੂਨ ਨੂੰ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਸੀ। ਫਿਲਹਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਇਸ ਸੀਜ਼ਨ ਦੇ ਸ਼ੁਰੂ ਵਿੱਚ, ਕੇਦਾਰਨਾਥ ਧਾਮ ਯਾਤਰਾ ਵਿੱਚ ਦੋ ਵਾਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ।

Share this content:

Post Comment