Loading Now

ਕੇਜੀਆ ਲਿਜ਼ ਮੇਜੋ ਮਿਸ ਯੂਨੀਵਰਸ ਇੰਡੀਆ 2026 ਬਣੀ

ਕੇਜੀਆ ਲਿਜ਼ ਮੇਜੋ ਮਿਸ ਯੂਨੀਵਰਸ ਇੰਡੀਆ 2026 ਬਣੀ

 

ਕੇਰਲਾ ਦੀ ਮਾਡਲ ਕੇਜੀਆ ਲਿਜ਼ ਮੇਜੋ (19) ਮਿਸ ਯੂਨੀਵਰਸ ਇੰਡੀਆ 2026 ਚੁਣੀ ਗਈ ਹੈ। ਜੈਪੁਰ ਵਿੱਚ ਬੀਤੇ ਦਿਨੀਂ ਹੋਏ ਗ੍ਰੈਂਡ ਫਿਨਾਲੇ ਵਿੱਚ ਉਸ ਨੇ ਦੇਸ਼ ਭਰ ਤੋਂ ਆਈਆਂ ਪ੍ਰਤਿਯੋਗੀਆਂ ਨੂੰ ਪਿੱਛੇ ਛੱਡਦਿਆਂ ਇਹ ਖ਼ਿਤਾਬ ਜਿੱਤਿਆ। ਹੁਣ ਉਹ ਨਵੰਬਰ ਵਿੱਚ ਪਿਊਰਟੋ ਰੀਕੋ ਵਿੱਚ ਹੋਣ ਵਾਲੇ 75ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਉਹ ਕਾਨੂੰਨ ਦੀ ਵਿਦਿਆਰਥਣ ਹੈ। ਤਾਮਿਲਨਾਡੂ ਦੀ ਵੈਸ਼ਨਵੀ ਗਣੇਸ਼ ਪਹਿਲੀ ਰਨਰਜ਼-ਅੱਪ ਅਤੇ ਗੁਜਰਾਤ ਦੀ ਅਨੁਸ਼੍ਰੀ ਸਾਤਵਲੇਕਰ ਦੂਜੀ ਰਨਰਜ਼-ਅੱਪ ਰਹੀ। ਮੁਕਾਬਲੇ ਦੌਰਾਨ ਪ੍ਰਤਿਯੋਗੀਆਂ ਨੇ ਆਪਣੀ ਪ੍ਰਤਿਭਾ, ਸ਼ਖ਼ਸੀਅਤ, ਆਤਮਵਿਸ਼ਵਾਸ, ਗੱਲਬਾਤ ਅਤੇ ਭਾਰਤੀ ਸੱਭਿਆਚਾਰ ਬਾਰੇ ਸਮਝ ਦਾ ਪ੍ਰਦਰਸ਼ਨ ਕੀਤਾ। ਮੇਜੋ ਨੇ ਕਿਹਾ ਕਿ ਇਹ ਖ਼ਿਤਾਬ ਉਸ ਲਈ ਸਿਰਫ਼ ਉਪਲਬਧੀ ਨਹੀਂ, ਸਗੋਂ ਵੱਡੀ ਜ਼ਿੰਮੇਵਾਰੀ ਹੈ। ਕੌਮਾਂਤਰੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਇਸ ਮੌਕੇ ਰਾਹੀਂ ਦੇਸ਼ ਦੀ ਵੰਨ-ਸੁਵੰਨਤਾ, ਸੱਭਿਆਚਾਰ, ਪ੍ਰਤਿਭਾ ਅਤੇ ਨੌਜਵਾਨ ਪੀੜ੍ਹੀ ਦੀ ਤਾਕਤ ਦੁਨੀਆ ਸਾਹਮਣੇ ਪੇਸ਼ ਕਰ ਸਕੇਗੀ।

Share this content:

Post Comment