Loading Now

ਕੇਂਦਰ ਸਰਕਾਰ ਨੇ ਵਪਾਰਕ ਸਿਲੰਡਰ ਦੀ ਸਪਲਾਈ ‘ਚ 20 ਫ਼ੀਸਦੀ ਕੋਟਾ ਕੀਤਾ ਤੈਅ

ਕੇਂਦਰ ਸਰਕਾਰ ਨੇ ਵਪਾਰਕ ਸਿਲੰਡਰ ਦੀ ਸਪਲਾਈ ‘ਚ 20 ਫ਼ੀਸਦੀ ਕੋਟਾ ਕੀਤਾ ਤੈਅ

14, ਮਾਰਚ – ਈਰਾਨ-ਇਜ਼ਰਾਈਲ ਯੁੱਧ ਕਾਰਨ ਦੇਸ਼ ਭਰ ਵਿੱਚ ਵਪਾਰਕ ਗੈਸ ਸਿਲੰਡਰਾਂ ਦੀ ਕਮੀ ਦੇ ਵਿਚਕਾਰ, ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਵਪਾਰਕ ਗੈਸ ਸਿਲੰਡਰ ਸਪਲਾਈ ਲਈ 20% ਕੋਟਾ ਅਲਾਟ ਕੀਤਾ ਜਾਵੇਗਾ, ਜਿਸ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਰਾਹਤ ਮਿਲੇਗੀ। ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਕਾਰਨ ਦੇਸ਼ ਭਰ ਵਿੱਚ ਗੈਸ ਦੀ ਕਮੀ ਹੋ ਗਈ ਹੈ।

ਕੇਂਦਰ ਸਰਕਾਰ ਦਾ ਇਹ ਮਹੱਤਵਪੂਰਨ ਫੈਸਲਾ ਦੇਸ਼ ਭਰ ਵਿੱਚ ਗੈਸ ਸੰਕਟ ਦੇ ਵਿਚਕਾਰ ਆਇਆ ਹੈ, ਜਿਸ ਨਾਲ ਹੋਟਲ ਅਤੇ ਰੈਸਟੋਰੈਂਟ ਉਦਯੋਗ ਨੂੰ ਕਾਫ਼ੀ ਰਾਹਤ ਮਿਲੀ ਹੈ। ਰਸੋਈ ਗੈਸ ਦੀ ਘਾਟ ਕਾਰਨ ਬਹੁਤ ਸਾਰੇ ਰੈਸਟੋਰੈਂਟ ਬੰਦ ਹੋਣ ਦੇ ਕੰਢੇ ‘ਤੇ ਹਨ। ਬਹੁਤ ਸਾਰੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਆਪਣੇ ਮੇਨੂ ਬਦਲ ਦਿੱਤੇ ਹਨ।

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੈਟਰੋਲਿਅਮ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ, ਵਪਾਰਕ ਐਲਪੀਜੀ ਦੀ ਮੌਜੂਦਾ ਸਥਿਤੀ ਅਤੇ ਹੋਟਲ, ਰੈਸਟੋਰੈਂਟ ਅਤੇ ਸੈਰ-ਸਪਾਟੇ ਖੇਤਰਾਂ ‘ਤੇ ਇਸਦੇ ਪ੍ਰਬਾਵ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਸ ਤੋਂ ਬਾਅਦ ਇਹ ਕਦਮ ਚੁੱਕਿਆ ਹੈ।

ਕਿੰਨ੍ਹਾਂ ਨੂੰ ਮਿਲੇਗਾ ਵਪਾਰਕ ਸਿਲੰਡਰ?

ਸੂਤਰਾਂ ਅਨੁਸਾਰ, ਰਜਿਸਟਰਡ ਖਪਤਕਾਰਾਂ ਨੂੰ 20% ਤੱਕ ਵਪਾਰਕ ਸਿਲੰਡਰ ਸਪਲਾਈ ਕੀਤੇ ਜਾ ਸਕਦੇ ਹਨ। ਵਪਾਰਕ ਖਪਤਕਾਰਾਂ ਨੂੰ ਉਨ੍ਹਾਂ ਦੀ ਕੁੱਲ ਮੰਗ ਦਾ 20% ਪ੍ਰਾਪਤ ਹੋਵੇਗਾ। ਤਿੰਨ ਤੇਲ ਕੰਪਨੀਆਂ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਜ ਸਰਕਾਰ ਇਹ ਫੈਸਲਾ ਕਰਨਗੇ ਕਿ ਵਪਾਰਕ ਸਿਲੰਡਰਾਂ ਦੀ ਇਹ 20% ਸਪਲਾਈ ਕਿਸ ਖੇਤਰ ਨੂੰ ਮਿਲੇਗੀ। ਇਹ ਸਹੂਲਤ ਰਜਿਸਟਰਡ ਵਪਾਰਕ ਸਿਲੰਡਰ ਕਨੈਕਸ਼ਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ।

ਰੈਸਟੋਰੈਂਟ ਐਸੋਸੀਏਸ਼ਨ ਨੇ ਕੀਤੀ ਸੀ ਅਪੀਲ

ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਨੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੂੰ ਵੀ ਇੱਕ ਪੱਤਰ ਲਿਖਿਆ ਸੀ। ਐਸੋਸੀਏਸ਼ਨ ਦਾ ਕਹਿਣਾ ਹੈ ਸੀ ਕਿ ਵਪਾਰਕ ਸਿਲੰਡਰਾਂ ਦੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਰੋਜ਼ਾਨਾ ਇੱਕ ਜਾਂ ਦੋ ਸਿਲੰਡਰ ਮੁਹੱਈਆ ਕਰਵਾਏ ਤਾਂ ਜੋ ਉਨ੍ਹਾਂ ਦਾ ਕੰਮ ਰੁਕ ਨਾ ਜਾਵੇ।

Share this content:

Post Comment