ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਵੱਲੋਂ ਲਏ ਗਏ ਅਹਿਮ ਫੈਸਲੇ
ਦਸੂਹਾ, 25 ਅਪ੍ਰੈਲ (ਏ.ਡੀ.ਪੀ ਨਿਊਜ਼) – ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰ ਸਾਹਿਤਕ ਮੰਚ(ਰਜਿ.) ਪੰਜਾਬ ਦੀ ਪਲੇਠੀ ਯੂਮ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਵਿੱਚ ਮੰਚ ਵੱਲੋਂ ਅਗਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ । ਇਸ ਵਿੱਚ ਚੈਅਰਮੈਨ ਸੁਖਪਾਲਵੀਰ ਸਿੰਘ, ਵਾਇਸ ਪ੍ਰਧਾਨ ਜਗਜੀਤ ਸਿੰਘ ਭੁੱਲਰ ਸਮੇਤ ਸਾਰੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ । ਇਸ ਮੀਟਿੰਗ ਵਿੱਚ ਸਰਸਸੰਮਤੀ ਨਾਲ ਇਹ ਸਹਿਮਤੀ ਪ੍ਰਗਟ ਕੀਤੀ ਗਈ ਕਿ ਮੰਚ ਦੁਆਬੇ ਦੇ ਸਾਹਿਤਕ ਧਰਾਧਤ ਨੂੰ ਹੋਰ ਮਜ਼ਬੂਤ ਕਰਨ ਲਈ ਇਲਾਕੇ ਦੇ ਸਾਰੇ ਉਭਰਦੇ ਸਾਹਿਤਕਾਂ ਨੂੰ ਇਸ ਮੰਚ ਤੇ ਇਕੱਤਰ ਕਰੇਗਾ ਅਤੇ ਸਾਹਿਤ ਜਗਤ ਦੇ ਸਿਰਮੋਚ ਸਾਹਿਤਕਾਰ ਕਹਾਣੀਕਾਰ , ਲੇਖਕ, ਨਾਟਕਕਾਰ , ਕਵੀ ਨਾਲ ਉਭਰਦੇ ਸਾਹਿਤਕਾਰਾਂ ਨਾਲ ਰੂ-ਬ-ਰੂ ਕਰਵਾਏਗਾ । ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰੇਗੀ । ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਬਰਸੀ ਮੌਕੇ ਬਾੜੀ ਲਾਲ ਸਿੰਘ ਵਿੱਚ ਹੋਣ ਵਾਲੇ ਸਾਲਾਨਾ ਲੇਖਕ ਮੇਲੇ ਵਿੱਚ ਸਨਮਾਨ,ਕਹਾਣੀ ਦਰਬਾਰ, ਪੁਸਤਕ ਸਟਾਲ, ਕਵੀ ਦਰਬਾਰ ਅਤੇ ਹੋਰ ਸਾਹਿਤਕ ਗਤੀਵਿਧੀਆਂ ਕਰਨ ਲਈ ਤਿਆਰੀਆਂ ਆਰੰਭਿਆ ਜਾਣ ।

ਇਸ ਲਈ ਕਹਾਣੀਕਾਰ ਲਾਲ ਸਿੰਘ ਦੇ ਪੰਜ ਸਮਕਾਲੀ ਦੀ ਸਰਪ੍ਰਸਤੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਪ੍ਰੋਗਰਾਮ ਦੀ ਸਾਰੀ ਰੂਪ ਰੇਖਾ ਕਹਾਣੀਕਾਰ ਲਾਲ ਸਿੰਘ ਦਸੂਹਾ ਸਾਹਿਤਕ ਮੰਚ ( ਰਜਿ.) ਦੀ ਸਰਪ੍ਰਸਤੀ ਹੇਠ ਆਪਣੀ ਦੇਖਰੇਖ ਹੇਠ ਕਰਵਾਉਣ ਦਾ ਉਪਰਾਲ ਕਰੇਗੀ । ਇਸ ਨਾਲ ਹੀ ਇੱਕ ਅਹਿਮ ਫੈਸਲਾ ਲਿਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਦੁਆਬੇ ਦੇ ਵੱਖ ਵੱਖ ਕਾਲਜਾਂ ਵਿੱਚ ਕਹਾਣੀ ਪ੍ਰਤੀਯੋਗਤਾ ਕਰਵਾ ਕੇ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਦੇਵੇਗਾ । ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਸਾਲ ਵਿੱਚ ਇੱਕ ਵਾਰ ਉਭਰਦੇ ਲੇਖਕਾਂ ਦਾ ਇੱਕ ਕਿਤਾਬਚਾ ਵੀ ਪ੍ਰਕਾਸ਼ਿਤ ਕਰੇਗਾ । ਸਰਵਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਇਹਨਾਂ ਸਾਰੇ ਕਾਰਜਾਂ ਲਈ ਸਾਰੇ ਅਹੁਦੇਦਾਰ, ਕਾਰਜਕਾਰੀ ਦੇ ਮੈਂਬਰ ਅਤੇ ਉੱਭਰਦੇ ਲੇਖਕ ਨੂੰ ਪੂਰੀ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋ ਇਲਾਵਾਂ ਨਿਰਵੈਰ ਸਿੰਘ, ਰਸਮੀਤ ਕੁਮਾਰ, ਅਸ਼ੋਰ ਕੁਮਾਰ , ਗੁਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ ।
Share this content:



Post Comment