Loading Now

ਕਵਿਤਾ/ਹਿਜ਼ਰ/ਅਮਰਜੀਤ ਦਸੂਹਾ

ਕਵਿਤਾ/ਹਿਜ਼ਰ/ਅਮਰਜੀਤ ਦਸੂਹਾ

 ਸੰਤਾਪ ਪਰਵਾਸ ਦਾ ਹੰਢਾਉਣਾ ਪੈਣਾ ਹੈ,

ਆਪਣਿਆਂ ਨੂੰ ਹੁਣ ਕਾਲ ਤੇ ਮਿਲਣਾ ਪੈਣਾ ਹੈ,

ਹੋਣਗੇ ਇਕੱਠ ਹੁਣ ਸ਼ਮਸ਼ਾਨਾਂ ਜਾਂ ਭੋਗਾਂ ਤੇ,

ਸੁੰਨੇ ਕੋਠਿਆਂ ਬੋਹੜ ਉਗਾਉਣਾ ਪੈਣਾ ਹੈ,

ਖਾਰੇ ਸਾਗਰਾਂ ਤ੍ਰੇਹ ਨਾ ਬੁਝਾਣੀ ਜੀਵਨ ਦੀ,

ਛੱਪੜਾਂ ਵਿੱਚੋਂ ਬੱਦਲ ਬਨਾਉਣਾ ਪੈਂਣਾ ਹੈ,

ਸਨੇਹੀ ਵਿਦੇਸ਼ੋ ਆਨਲਾਇਨ ਸ਼ਮਸ਼ਾਨ ਖੜੇ,

ਓਪਰਿਆਂ ਹੱਥੀ ਘੜਾ ਭੰਨਾਉਣਾ ਪੈਣਾ ਹੈ,

ਨਿੱਘੇ ਰਿਸ਼ਤੇ ਜਖ਼ਮ ਬਣੇ ਚਿੱਟਾ ਲਹੂ ਨਿਕਲਿਆ,

ਵਿਚ ਕਚਹਿਰੀ ਰੰਗ ਲਾਲ ਕਰਾਉਂਣਾ ਪੈਣਾ ਹੈ ,

ਪਾਲੇ ਸੀ ਅਰਮਾਨ ਪੈਰ ਫੁੱਲਾਂ ਤੇ ਧਰਨ ਦੇ,

ਪਰ ਹੁਣ ਕੱਚਾਂ ਤੇ ਰਾਹ ਬਨਾਉਣਾ ਪੈਂਣਾ ਹੈ,

ਘਰ ਦੀ ਕੰਧ ਪੁੱਛਣ ਲੱਗੀ ਕਦ ਮੁੜ ਆਵੋਗੇ?

ਵਕਤ ਨੂੰ ਸਾਹੀਂ ਹਉਂਕਾ ਲਾਉਣਾ ਪੈਣਾ ਹੈ,

ਕੁਦਰਤ ਵਿੱਚ ਕਈ ਮੌਸਮ ਰੁੱਤਾਂ ਹੋਣਗੀਆਂ,

ਅਮਰ ਪਤਝੜ ਨਾਲ ਹੀ ਦਿਲ ਲਾਉਣਾ ਪੈਣਾ ਹੈ,

Amarjeet-Dasua ਕਵਿਤਾ/ਹਿਜ਼ਰ/ਅਮਰਜੀਤ ਦਸੂਹਾ

ਅਮਰਜੀਤ ਦਸੂਹਾ

8968933711

Share this content:

Post Comment