ਕਵਿਤਾ/ਰਿਸ਼ਤਿਆਂ ਦੀ ਮੌਤ/ਯਸ਼ ਪਾਲ
#ਕਮਲੇਸ਼ ਭਾਰਤੀ
-ਕੀ ਮੈਂ ਅੰਦਰ ਆ ਸਕਦੈਂ?
-ਕਿਉਂ ਨਹੀਂ,ਆਉ ਤਸ਼ਰੀਫ ਰੱਖੋ!
-ਕਿਉਂ ਜੀ,ਤੁਹਾਡੇ ਲੈਬਾਰਟਰੀ ਅਸਿਸਟੈਂਟ..?
-ਪੂਰੇ ਹੋਗੇ,ਵਿਚਾਰੇ..ਪਿੱਛੇ ਜਿਹੇ ਮੰਗਣੀ ਹੋਈ ਸੀ..ਜੁਆਨ ਮੌਤ…।
-ਪਰ ਮੈਂ ਤਾਂ ਇੱਕ ਬੇਨਤੀ ਕਰਨ ਆਇਆ ਸੀ..
-ਸਾਨੂੰ ਉਨ੍ਹਾਂ ਦਾ ਬਹੁਤ ਦੁੱਖ ਐ…ਅਸੀਂ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰ ਲਈ ਫੰਡ ਇਕੱਠਾ ਕਰ ਰਹੇ ਹਾਂ..
-ਨਹੀਂ,ਨਹੀਂ..ਮੇਰੀ ਅਰਜ਼ ਕੁਸ਼ ਹੋਰ ਐ..!
-ਹਾਂ,ਹਾਂ ਦੱਸੋ !
-ਕੀ ਤੁਸੀਂ ਉਨ੍ਹਾਂ ਦੀ ਥਾਂ ‘ਤੇ ਮੈਨੂੰ ਨ੍ਹੀਂ ਰੱਖ ਸਕਦੇ?
-ਹਾਲੇ ਉਸ ਦੀ ਚਿਤਾ ਤਾਂ ਠੰਡੀ ਹੋ ਜਾਣ ਦਿਓ!
-ਫੇਰ ਤਾਂ ਸਾਰਾ ਮਾਮਲਾ ਠੰਡਾ ਹੋਣ ਦੀ ਥਾਂ ਹੋਰ ਵੀ ਭੜਕ ਪੈਣੈਂ!
-ਉਹ ਕਿਵੇਂ?
-ਤੁਸੀਂ ਚੁੱਪ-ਚੁਪੀਤੇ ਮੈਨੂੰ ਰੱਖ ਲੋ..ਹਾਲੇ ਤਾਂ ਕਿਸੇ ਨੂੰ ਕੁਸ਼ ਨ੍ਹੀਂ ਪਤਾ..ਇੱਕ ਅਨਾਰ ਸੌ ਬਿਮਾਰ..ਇੱਕ ਤੁਸੀਂ ਤੇ ਸਿਫ਼ਾਰਸ਼ਾਂ ਹਜ਼ਾਰ!
-ਥੋਨੂੰ ਕਿਵੇਂ ਪਤੈ ਬਈ ਕੋਈ ਕੁਸ਼ ਨ੍ਹੀਂ ਜਾਣਦਾ!
-ਜੀ ਮੈਂ,ਸਿੱਧਾ ਸ਼ਮਸ਼ਾਨ ਤੋਂ ਹੀ ਆ ਰਿਹੈਂ!
-ਸੌਰੀ,ਤੁਸੀਂ ਪਹਿਲੇ ਨਹੀਂ ਤੀਸਰੇ ਆਦਮੀ ਹੋ!
-ਉਹ ਕਿਵੇਂ?
-ਇਨ੍ਹਾਂ ਨੂੰ ਮਿਲੋ..ਇਨ੍ਹਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਸੀ ਤੇ ਉਸਦੀ ਲੰਮੀ ਬਿਮਾਰੀ ਦੌਰਾਨ ਉਸ ਦੀ ਥਾਂ ਕੱਚੇ ਤੌਰ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਨੇ!
-ਇਨ੍ਹਾਂ ਨੂੰ ਵੀ ਮਿਲੋ,ਇਹ ਉਨ੍ਹਾਂ ਦੇ ਦੂਰ ਦੇ ਭਰਾ ਲਗਦੇ ਨੇ!ਲਾਸ਼ ਨੂੰ ਹਸਪਤਾਲ ਤੋਂ ਘਰ ਪੁਚਾਉਣ ਬਾਅਦ,ਸਿੱਧੇ ਮੇਰੇ ਕੋਲ ਆਪਣਾ ਦਾਅਵਾ ਜਤਾਉਣ ਭੱਜੇ ਆਏ ਨੇ ਕਿ ਭਰਾ ਦੀ ਥਾਂ ਭਰਾ ਦਾ ਹੀ ਹੱਕ ਬਣਦੈ!
-ਤੀਜੇ ਤੁਸੀਂ ਹੋ ਜੋ ਚਿਤਾ ਦੀ ਅੱਗ ਭੁੱਲ ਕੇ, ਬੇਰੁਜ਼ਗਾਰੀ ਦੀ ਅੱਗ ‘ਚ ਝੁਲਸਦੇ ਹੋਏ,ਮੇਰੇ ਕੋਲ ਪੁੱਜੇ ਹੋ!ਤੁਸੀਂ ਦੱਸੋ ਕਿ ਪਹਿਲ ਕੀਹਦੀ ਐ?
-ਤਿੰਨਾਂ ਦਾ ਰੰਗ ਉੱਡ ਗਿਆ!ਮੱਥੇ ‘ਤੇ ਪਸੀਨੇ ਦੀਆਂ ਬੂੰਦਾਂ!
-ਮੈਂ ਮਨੁੱਖੀ ਰਿਸ਼ਤਿਆਂ ਦੇ ਇਸ ਸ਼ਰਮਨਾਕ ਦੌਰ ਨੂੰ ਦੇਖ ਕੇ ਰੋਣ-ਹਾਕਾ ਪਰ ਬੌਸ ਦੇ ਚਿਹਰੇ ਵਾਂਗ ਹੀ ਸੁੰਨ-ਵੱਟਾ ਬਣ ਕੇ ਰਹਿ ਗਿਆ!
●(ਵਰਗ ਚੇਤਨਾ ਅੰਕ-7
ਮਈ,2007 ਵਿੱਚੋਂ)
ਯਸ਼ ਪਾਲ
(98145 35005)
Share this content:



Post Comment