Loading Now

ਕਵਿਤਾ/ਮੇਰੀ ਆਸਥਾ/ਯਸ਼ ਪਾਲ

ਕਵਿਤਾ/ਮੇਰੀ ਆਸਥਾ/ਯਸ਼ ਪਾਲ

ਮੇਰੀ ਆਸਥਾ ਹੈ
ਕਿ ਪੱਥਰ ਨੂੰ
ਪੱਥਰ ਹੀ ਕਿਹਾ ਜਾਏ

ਚਾਹੇ ਉਹ ਪੱਥਰ
ਮੰਦਰ ਦਾ ਹੋਵੇ
ਜਾਂ ਮਜਾਰ ਦਾ
ਚਾਹੇ ਕਿਸੇ ਪਹਾੜ ਦਾ

ਮੇਰੀ ਆਸਥਾ
ਮੇਰੀ ਨਿੱਜੀ ਹੈ

ਇਹ ਧਾਰਮਿਕ ਲੋਕ
ਪੱਥਰ ਨੂੰ
ਭਗਵਾਨ ਦੱਸ ਕੇ
ਠੇਸ ਪਹੁੰਚਾਉਂਦੇ ਨੇ
ਮੇਰੀ ਆਸਥਾ ਨੂੰ

*#ਸੰਦੀਪ*

ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment