ਕਵਿਤਾ/ਦੂਜਾ ਪਾਸਾ/ ਜਸਵੰਤ ਸਿੰਘ ਜ਼ਫ਼ਰ

ਦੂਜਾ ਪਾਸਾ
ਧਰਤੀ ‘ਤੇ ਆਪਣੇ ਪਾਸੇ ਖੜ੍ਹਿਆਂ ਲਗਦਾ
ਕਿ ਦੂਜੇ ਪਾਸੇ ਦੇ ਲੋਕ
ਪੁੱਠੇ ਤੁਰੇ ਫਿਰਦੇ
ਧਰਤੀ ਦੇ ਦੂਜੇ ਪਾਸੇ ਜਾ ਕੇ ਦੇਖਿਆ
ਤਾਂ ਸਭ ਠੀਕ ਠਾਕ ਲੱਗਾ
ਸਿੱਧਾ ਸਹੀ ਸਧਾਰਨ
ਬਿਲਕੁਲ ਆਪਣੇ ਪਾਸੇ ਵਾਂਗ
ਦੂਜਾ ਪਾਸਾ ਦੂਜਾ ਹੁੰਦਾ
ਪੁੱਠਾ ਨਹੀਂ ਹੁੰਦਾ
ਦੂਜੇ ਨੂੰ ਠੀਕ ਜਾਨਣ ਲਈ ਉਹਦੇ ਕੋਲ ਜਾਣਾ ਪੈਂਦਾ
ਉਹਦੀ ਥਾਂ ‘ਤੇ ਜਾ ਕੇ ਦੇਖਣਾ ਪੈਂਦਾ
~ਜਸਵੰਤ ਸਿੰਘ ਜ਼ਫ਼ਰ
Share this content:



Post Comment