Loading Now

ਕਵਿਤਾ/ਜੀ ਆਇਆਂ … 2026/ਚਰਨਜੀਤ ਸਿੰਘ ਪੰਨੂ

ਕਵਿਤਾ/ਜੀ ਆਇਆਂ … 2026/ਚਰਨਜੀਤ ਸਿੰਘ ਪੰਨੂ

ਨਵਾਂ ਸਾਲ ਚੜ੍ਹਿਆ ਮਨਾਈਏ ਦੋਸਤੋ,
ਮੁਹੱਬਤਾਂ ਦੇ ਦੀਪ ਜਗਾਈਏ ਦੋਸਤੋ।

ਸੁੱਤੀ ਤਕਦੀਰ ਜਿਹੜੀ ਪਰ ਸਾਲ ਦੀ,
ਡੱਗੇ ਲਾ ਕੇ ਸੁੱਤੀ ਨੂੰ ਉਠਾਈਏ ਦੋਸਤੋ।

ਬੁਰਾ ਭਲਾ ਕਹੇ ਨਾ ਕੋਈ ਕਿਸੇ ਜਾਤ ਨੂੰ,
ਡਿੱਗਿਆਂ ਨੂੰ ਗਲ ਨਾਲ ਲਾਈਏ ਦੋਸਤੋ।

ਵਿਦਿਆ ਦਾ ਦੀਵਾ ਹਰ ਕੋਨੇ ਬਾਲੀਏ,
ਹਨੇਰਿਆਂ ਨੂੰ ਦੂਰ ਭਜਾਈਏ ਦੋਸਤੋ।

ਕੁੜੀਆਂ ਤੇ ਕੂੰਜਾਂ ਨੂੰ ਨਾ ਕੋ ਕਹੇ ਅਬਲਾ,
ਚਿੜੀਆਂ ਤੋਂ ਬਾਜ ਤੁੜਾਈਏ ਦੋਸਤੋ।

ਕੋਈ ਕਾਂ ਘੁੱਗੀ ਦਾ ਨਾ ਢਾਏ ਆਹਲਣਾ,
ਦਰਖ਼ਤਾਂ ‘ਤੇ ਡਰਨੇ ਬਠਾਈਏ ਦੋਸਤੋ।

ਧਰਤੀ ਦਾ ਰਾਜਾ ਖ਼ੁਦਕੁਸ਼ੀ ਕਰੇ ਨਾ
ਸਲਫ਼ਾਸ ਵਾਲੀ ਸ਼ੀਸ਼ੀ ਲੁਕਾਈਏ ਦੋਸਤੋ।

ਧਰਮਾਂ ਦੀ ਡਾਂਗ ਹੇਠ ਕੋਈ ਗੁਮਰਾਹੇ ਨਾ,
ਦੂਰੋਂ ਸਲਾਮ ਪਾਪੀ ਟਰਕਾਈਏ ਦੋਸਤੋ।

ਚਿੱਟੇ ਕਾਲ਼ੇ ਵਪਾਰੀ ਜੋ ਗਾਲ਼ਦੇ ਜਵਾਨੀਆਂ,
ਉਨ੍ਹਾਂ ਤਾਈ ਜੇਲ੍ਹਾਂ ਚ ਪਹੁੰਚਾਈਏ ਦੋਸਤੋ।

ਨਫਰਤ ਦੁਗੈਜ਼ਾਂ ਖੱਤਮ ਹੋ ਜਾਣ ਸਮਾਜ ਚੋਂ,
ਪੰਜਾਬੀ ਵਿਵੇਕ ਚੈਨਲ ਚਲਾਈਏ ਦੋਸਤੋ।

ਸਾਂਝੀਵਾਲ ਦੀ ਬਾਤ ਪੰਨੂ ਹਰ ਅੱਗੇ ਪਾਉਣੀ ਹੈ,
ਦੇਸ਼ਾਂ ਮਜ਼੍ਹਬਾਂ ਦੀ ਕਾਰ ਮਿਟਾਈਏ ਦੋਸਤੋ।

charanjit-singh-pannu ਕਵਿਤਾ/ਜੀ ਆਇਆਂ ... 2026/ਚਰਨਜੀਤ ਸਿੰਘ ਪੰਨੂ

ਚਰਨਜੀਤ ਸਿੰਘ ਪੰਨੂ

Share this content:

Post Comment