Loading Now

ਕਵਿਤਾ/ਖ਼ਲਾਅ/ਅਮਰਜੀਤ ਦਸੂਹਾ

ਕਵਿਤਾ/ਖ਼ਲਾਅ/ਅਮਰਜੀਤ ਦਸੂਹਾ

ਉਖੜੇ ਪੈੜ ਜਿੰਦਗੀ ਦੇ ਦੇਖ ਰਿਹਾ ਹਾਂ,

ਤਿੜਕੇ ਸ਼ੀਸ਼ੇ ਵਿਚ ਕਿਰਦਾਰ ਦੇਖ ਰਿਹਾ ਹਾਂ,

ਧੁੱਪ ਬਿਨਾਂ ਤਪਸ਼ ਤੇ ਬੱਦਲ ਬਿਨਾਂ ਬਿਜਲੀ,

ਮੌਸਮ ਦੇ ਅਜ਼ਬ ਇਸ਼ਾਰੇ ਦੇਖ ਰਿਹਾ ਹਾਂ,

 ਮੈਂ ਰੱਬ ਦਾ ਪੱਥਰ ਆਪ ਤਰਾਸ਼ਿਆ ਸੀ ,

ਹੁਣ ਬੰਜ਼ਰ ਹੋਈ ਜ਼ਮੀਰ ਦੇਖ ਰਿਹਾ ਹਾਂ,

ਦੋ ਪਰਛਾਵੇ ਇਕ ਬੰਦੇ ਦੇ ਦਿਸਦੇ ਨੇ,

ਬੰਦੇ ਨੇ ਬੰਦਾ ਖਾਂਦਾ ਦੇਖ ਰਿਹਾ ਹਾਂ,

ਮੇਰੇ ਕੱਖ ਡੁੱਬ ਗਏ ਵਿੱਚ ਪਾਣੀ ਦੇ,

ਪੱਥਰ ਤੇਰੇ ਤਰਦੇ ਮੈਂ ਦੇਖ ਰਿਹਾ ਹਾਂ,

ਰਾਤ ਪਰਛਾਵੇਂ  ਦਿਨੇ ਘੁੱਪ ਹਨੇਰਾ ਹੈ,

ਪਾਣੀ ਨਾਲ ਤ੍ਰੇਹ ਲੜਦੇ ਦੇਖ ਰਿਹਾ ਹਾਂ,

ਉੱਚੇ ਹੋ ਰਹੇ ਮਹਿਲ ਮਕਾਨ ਪਿੰਡਾਂ ਦੇ,

ਮਰੇ ਹੋਏ ਕਿਰਦਾਰ ਮੈਂ ਦੇਖ ਰਿਹਾ ਹਾਂ,

ਜ਼ਾਲਮ ਰੱਤ ਪੋਹੀ ਉਬਾਲੇ ਮਾਰ ਰਹੀ,

ਮਜ਼ਲੂਮ ਢਿੱਡੀ ਅੱਗ ਮੈਂ ਦੇਖ ਰਿਹਾ ਹਾਂ,

ਲੋਕ ਸੋਣੋਂ ਮੁਨਕਰ ਡਰਦੇ ਸੁਪਨਿਆਂ  ਤੋਂ,

ਸੁੰਨੀਆਂ ਅੱਖੀ ਹੰਝੂ ਦੇਖ ਰਿਹਾ ਹਾਂ,

ਅਮਰ ਖਾਹਿਸ਼ਾਂ ਦੇ ਬੂਟੇ ਪਾਲ ਰਿਹਾ ਹੈ,

ਹੁਸੀਨ ਰੁੱਤਾਂ ਉਡੀਕਦਾ ਦੇਖ ਰਿਹਾ ਹਾਂ ,

Amarjeet-Dasua ਕਵਿਤਾ/ਖ਼ਲਾਅ/ਅਮਰਜੀਤ ਦਸੂਹਾ

ਅਮਰਜੀਤ ਦਸੂਹਾ

8968933711

Share this content:

Post Comment