Loading Now

ਕਵਿਤਾ/ਕੈਂਡਲ ਮਾਰਚ/ਦਿਲਗੀਰ

ਕਵਿਤਾ/ਕੈਂਡਲ ਮਾਰਚ/ਦਿਲਗੀਰ

ਸੁਣ ਧੀਏ,

ਅੱਜ ਫੇਰ ਇੱਕ ਕੈਂਡਲ ਮਾਰਚ ਹੋਇਆ ।

ਅੱਜ ਫੇਰ ਲੋਕਾਂ ਧਰਨੇ ਲਾਏ।

ਅੱਜ ਫੇਰ ਇਨਸਾਨੀਅਤ ਦਾ ਮੂੰਹ ਸ਼ਰਮਸਾਰ ਹੋਇਆ ।

ਅੱਜ ਫੇਰ ਇਕ ਮਾਂ ਦੀ ਰੂਹ ਵਲੂੰਧਰੀ ।

ਅੱਜ ਫੇਰ ਇਕ ਬਾਪ ਜਿਉਂਦੇ ਜੀਅ ਮੋਇਆ।

ਅੱਜ ਫੇਰ ਤੇਰਾ ਬਲਾਤਕਾਰ ਹੋਇਆ।

ਚਲ ਛੱਡ ਧੀਏ,

ਇਹ ਕਿਹੜਾ ਪਹਿਲੀ ਵਾਰ ਹੋਇਆ।

ਅਸੀਂ ਕੁੱਝ ਚਿਰ ਮਗਰੋਂ ਫੇਰ ਆਵਾਂਗੇ,

ਫੇਰ ਦੁਬਾਰਾ ਧਰਨੇ ਲਾਵਾਂਗੇ।

ਜਦ ਕੋਈ ਭੇੜੀਆ ਫੇਰ ਕਿਸੇ ਮਿਰਗ ਦੇ ਟੁੱਕਰ ਨੋਚੂਗਾ,

ਅਸੀਂ ਫੇਰ ਮੜ੍ਹੀਆਂ ‘ਚ ਮੋਮਬੱਤੀਆਂ ਜਗਾਵਾਂਗੇ।

ਬਹੁਤੇ ਤਾਂ ਦੱਬ ਗਏ ਤੇਰੇ ਹੌਕਿਆਂ ‘ਚ,

ਕੁਝ ਕੁ ਤੋਂ ਮੈਂ ਜਾਣਕਾਰ ਹੋਇਆ।

ਤੇਰਾ ਤਾਂ ਧੀਏ,

ਸਾਡੇ ਸਭਿਆਚਾਰਕ ਸਮਾਜ ‘ਚ

ਪੈਰ ਪੈਰ ‘ਤੇ ਤਿਰਸਕਾਰ ਹੋਇਆ।

ਸੁਣ ਧੀਏ,

ਅੱਜ ਫੇਰ ਇੱਕ ਕੈਂਡਲ ਮਾਰਚ ਹੋਇਆ।

dilgeer ਕਵਿਤਾ/ਕੈਂਡਲ ਮਾਰਚ/ਦਿਲਗੀਰ

ਦਿਲਗੀਰ ਦੀ ਕਲਮ ਤੋਂ

Share this content:

Previous post

ਆਰਮੀ ਸਕੂਲ ਵਿੱਚ ਪੜ੍ਹਾਈ ਜਾਏਗੀ ਪੰਜਾਬੀ : ਡਾ. ਜੌਹਲ ਵੱਲੋਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ 

Next post

7 ਅਗਸਤ 2026 ਨੂੰ ਅਵਤਾਰ ਪੁਰਬ ਤੇ ਵਿਸ਼ੇਸ਼, ਅਵਤਾਰ ਪੁਰਬ ‘ਤੇ ਵਿਸ਼ੇਸ਼; ਸ੍ਰੀ ਗੁਰੂ ਹਰਿਰਾਇ ਸਾਹਿਬ ਜੀ/ਡਾ.ਚਰਨਜੀਤ ਸਿੰਘ ਗੁਮਟਾਲਾ

Post Comment