Loading Now

ਕਵਿਤਾ/ਕਦੇ-ਕਦੇ/ਯਸ਼ ਪਾਲ

ਕਵਿਤਾ/ਕਦੇ-ਕਦੇ/ਯਸ਼ ਪਾਲ

ਕਦੇ ਕਦੇ
“ਕੁਸ਼ ਨਹੀਂ..” ਹੁੰਦਾ ਹੈ
ਪੂਰਾ ਸਮੁੰਦਰ
ਜਿਸ ਨੂੰ ਅਸੀਂ
ਛੁਪਾ ਲੈਂਦੇ ਹਾਂ
ਦੋ ਸ਼ਬਦਾਂ ‘ਚ…

ਤੇ “ਮੈਂ ਠੀਕ ਹਾਂ..”
ਉਹ ਪਰਦਾ ਹੈ
ਜਿਸਦੇ ਪਿੱਛੇ
ਟੁਟਦਾ ਰਹਿੰਦਾ ਹੈ ਦਿਲ
ਚੁੱਪਚਾਪ..

ਸੱਚ ਤਾਂ ਇਹ ਹੈ-
“ਕੁਸ਼ ਨਹੀਂ” ‘ਚ
ਹੁੰਦੀਆਂ ਨੇ
ਅਣਕਹੀਆਂ ਗੱਲਾਂ
ਅਧੂਰੇ ਖ਼ੁਆਬ
ਤੇ ਦਰਦ ਬੇਹਿਸਾਬ

ਤੇ “ਠੀਕ ਹਾਂ” ‘ਚ-
ਇੱਕ ਥੱਕੀ ਹੋਈ ਰੂਹ
ਜੋ ਬੱਸ
ਬੋਝ ਨਹੀਂ ਬਣਨਾ ਚਾਹੁੰਦੀ
ਕਿਸੇ ‘ਤੇ…

ਕਦੇ ਪੜ੍ਹ ਸਕੋ
ਤਾਂ ਪੜ੍ਹ ਲੈਣਾ
ਇਨ੍ਹਾਂ ਦੋ ਸ਼ਬਦਾਂ ਪਿੱਛੇ
ਛੁਪੀ ਕਹਾਣੀ…

ਕਿਉਂਕਿ
ਹਰ “ਮੈਂ ਠੀਕ ਹਾਂ”
ਦਰਅਸਲ
ਠੀਕ ਨਹੀਂ ਹੁੰਦਾ…

#ਸੁਧਾ
ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment