Loading Now

ਕਮਲਜੀਤ ਬਨਵੈਤ ਬਣੇ ਗੁਰੂ ਨਾਨਕ ਯੂਨੀਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ ਮੈਂਬਰ

ਕਮਲਜੀਤ ਬਨਵੈਤ ਬਣੇ ਗੁਰੂ ਨਾਨਕ ਯੂਨੀਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ ਮੈਂਬਰ

ਅੰਮ੍ਰਿਤਸਰ, 3 ਜੁਲਾਈ – ਸ਼੍ਰੋਮਣੀ ਪੱਤਰਕਾਰ ਅਤੇ ਲੇਖਕ ਕਮਲਜੀਤ ਸਿੰਘ ਬਨਵੈਤ ਨੂੰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਬੋਰਡ ਆਫ਼ ਕੰਟਰੋਲ ਦਾ ਮੈਂਬਰ ਲਾਇਆ ਗਿਆ ਹੈ।‌ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਕਰਮਜੀਤ ਸਿੰਘ ਵੱਲੋਂ ਇਹ ਨਿਯੁਕਤੀ ਕੀਤੀ ਗਈ ਹੈ। ਉਹਨਾਂ ਦੀ ਨਿਯੁਕਤੀ ਦਾ ਸਮਾਂ ਇੱਕ ਜੁਲਾਈ ਤੋਂ 30 ਜੂਨ 2026 ਤਕ ਲਿਖਿਆ ਗਿਆ ਹੈ। ਬੋਰਡ ਆਫ਼ ਕੰਟਰੋਲ ਦੇ ਮੈਂਬਰਾਂ ਸਿਰ ਪੰਜਾਬੀ ਵਿਭਾਗ ਦੀਆਂ ਐਮ ਏ ਕਲਾਸਾਂ ਦਾ ਸਿਲੇਬਸ ਤਿਆਰ ਕਰਨ ਲਈ ਅਗਵਾਈ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਬੀਏ ਤੱਕ ਦੀਆਂ ਕਲਾਸ ਦਾ ਸਿਲੇਬਸ ਤਿਆਰ ਕਰਨ ਦੀ ਜਿੰਮੇਵਾਰੀ ਬੋਰਡ ਆਫ਼ ਸਟਡੀਜ ਨੂੰ ਦਿੱਤੀ ਜਾਂਦੀ ਹੈ।

Share this content:

Post Comment