“ਓਮ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ ਵੱਖ ਵੱਖ ਮੰਦਰਾਂ ਵਿੱਚ ਡਾਬਰ, ਦੀਵਾਨ, ਮਹੰਤ ਪੁਰੀ, ਦੁੱਗਲ, ਥਾਪਰ, ਗੋਇਲ, ਛਾਪਾ, ਬਰਾਰਾ, ਸ਼ਰਮਾ, ਪਾਹਵਾ ਦਾ ਕੀਤਾ ਵਿਸ਼ੇਸ਼ ਸਨਮਾਨ ਬ੍ਰਹਮਲੀਨ ਮਹੰਤ ਨਰਾਇਣ ਪੁਰੀ ਜੀ ਨੂੰ ਸੰਗਲਾ ਵਾਲਾ ਸ਼ਿਵਾਲਾ ਵਿਖੇ ਸ਼ਰਧਾ ਸਤਿਕਾਰ ਭੇਂਟ ਕੀਤਾ ‘ਭਾਗਿਆਵਤੀ’ ਨਾਵਲ ਬੇਟੀਆਂ ਨੂੰ ਸ਼ਾਦੀ ਤੋਂ ਪਹਿਲਾਂ ਪੜ੍ਹਨ ਲਈ ਉਪਲਬਧ ਕਰਵਾਵਾਂਗੇ- ਪੁਰੀਸ਼, ਨਵਦੀਪ ਨਵੀ
ਲੁਧਿਆਣਾ, 29 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ ਹਰੇ’ ਆਰਤੀ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 25ਵਾਂ ਸਮਾਗਮ ਕਰਕੇ 189ਵਾਂ ਜਨਮ ਉਤਸਵ ਸੁਸਾਇਟੀ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਸੁਸਾਇਟੀ ਪੰਜਾਬ ਪੁਰੀਸ਼ ਸਿੰਗਲਾ, ਕਨਵੀਨਰ ਸੋਸਾਇਟੀ ਪੰਜਾਬ ਨਵਦੀਪ ਨਵੀ, ਨਿਤੀਸ਼ ਮਲਹੋਤਰਾ, ਸੁਨੀਲ ਮੈਣੀ ਵਾਈਸ ਪ੍ਰਧਾਨ, ਵਰਿੰਦਰ ਭੱਲਾ ਅਤੇ ਆਦਿੱਤਿਯਾ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ 7 ਮੰਦਰਾਂ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ, ਅਗਰ ਨਗਰ ਮੰਦਿਰ, ਗੋਬਿੰਦ ਗਊ ਧਾਮ ਮੰਦਿਰ, ਡੰਡੀ ਸੁਆਮੀ ਮੰਦਿਰ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ, ਹਨੂੰਮਾਨ ਮੰਦਿਰ ਜਗਰਾਉ ਪੁਲ, ਸੰਗਲਾ ਵਾਲਾ ਸ਼ਿਵਾਲਾ ਵਿੱਚ ਆਰਤੀਆਂ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਲਈ ਅਰਦਾਸ ਕਰਕੇ ਮਨਾਇਆ ਗਿਆ।
ਇਸ ਸਮੇਂ ਬੋਲਦੇ ਸ੍ਰੀ ਬਾਵਾ ਅਤੇ ਡਾਬਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੁਧਾਰਕ ਸਨ ਜਿਨਾਂ ਨੇ “ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਕੇ ਪ੍ਰਭੂ ਭਗਤੀ ਦਾ ਰਸਤਾ ਦਿਖਾਇਆ। ਉਹਨਾਂ ਦੀ ਲਿਖੀ ਪੁਸਤਕ ‘ਬਾਤ-ਚੀਤ’ ਪੰਜਾਬ ਵਿੱਚ ਡਿਊਟੀ ਦੇਣ ਵਾਲੇ ਹਰ ਅਫਸਰ ਨੂੰ ਪੜਨੀ ਜਰੂਰੀ ਸੀ ਤਾਂ ਕਿ ਪੰਜਾਬ ਬਾਰੇ ਗਿਆਨ ਹੋਵੇ। ਪੰਡਿਤ ਜੀ ਵੱਲੋਂ ਲਿਖਿਆ ਨਾਵਲ ‘ਭਾਗਿਆਵਤੀ’ ਬੇਟੀ ਨੂੰ ਸ਼ਾਦੀ ਸਮੇਂ ਦਾਜ ਵਿੱਚ ਦਿੱਤਾ ਜਾਂਦਾ ਸੀ ਤਾਂ ਕਿ ਸਹੁਰੇ ਘਰ ਦੇ ਰਹਿਣ ਸਹਿਣ, ਸੰਸਕ੍ਰਿਤੀ ਬਾਰੇ ਗਿਆਨ ਹੋਵੇ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਉਸ ਨਾਵਲ ਦੀ ਬੇਟੀਆਂ ਨੂੰ ਪੜਾਉਣ ਦੀ ਜਰੂਰਤ ਹੈ। ਇਸ ਸਮੇਂ ਪੁਰੀਸ਼ ਸਿੰਗਲਾ ਅਤੇ ਨਵਦੀਪ ਨਵੀ ਨੇ ਕਿਹਾ ਕਿ ‘ਭਾਗਿਆਵਤੀ’ ਨਾਵਲ ਬੇਟੀਆਂ ਨੂੰ ਸ਼ਾਦੀ ਸਮੇਂ ਪੜਨ ਲਈ ਉਪਲਬਧ ਕਰਵਾਵਾਂਗੇ।
ਇਸ ਸਮੇਂ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਪਵਨ ਦੀਵਾਾਨ, ਮਹੰਤ ਦਿਨੇਸ਼ ਪੁਰੀ, ਸੁਭਾਸ਼ ਦੁੱਗਲ ਪ੍ਰਧਾਨ ਨਵ-ਦੁਰਗਾ ਮੰਦਿਰ, ਅਸ਼ੋਕ ਥਾਪਰ, ਸਮਾਜਸੇਵੀ ਹੇਮ ਰਾਜ ਗੋਇਲ, ਜਸਵੰਤ ਸਿੰਘ ਛਾਪਾ, ਅਰੁਨ ਸ਼ਰਮਾ ਅਤੇ ਦੋ ਮਹਾਨ ਸਮਾਜਸੇਵਿਕਾ ਵੀਨਾ ਬਰਾਰਾ ਅਤੇ ਸੰਧਿਆ ਪਾਹਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਪੰਡਿਤ ਸ਼ਿਵ ਦੱਤ ਸ਼ਾਸ਼ਤਰੀ ਜੀ ਨੇ ਸਭ ਮੰਦਿਰਾਂ ਵਿਚ ਮਰਿਆਦਾ ਅਨੁਸਾਰ ਆਰਤੀ ਦੀਆਂ ਰਸਮਾਂ ਅਦਾ ਕੀਤੀਆਂ। ਇਸ ਸਮੇਂ ਅਮਿਤ ਕੁਮਾਰ, ਮਾਸਟਰ ਹਰੀਦੇਵ ਬਾਵਾ, ਗੁਰਨਾਮ ਸਿੰਘ ਕਲੇਰ, ਰਾਜ ਕੁਮਾਰ, ਸਨੀ ਬੱਤਰਾ, ਰਾਜੇਸ਼ ਕੁਮਾਰ, ਗੌਰਵ ਕੁਮਾਰ, ਰਮਿਤ ਕੁਮਾਰ, ਕੇਸ਼ਵ, ਵਿਨੈ ਜੈਨ, ਵਿਕਾਸ ਕੁਮਾਰ, ਈਸ਼ਾਨ, ਰਾਜੇਸ਼, ਬਲਦੇਵ, ਮਿੰਟੂ, ਦਵਿੰਦਰ ਕੁਮਾਰ, ਪਾਰਸ, ਰਮਨ, ਵੀਸ਼ੂ, ਸੰਜੀਵ, ਅਮਰੀਕ ਸਿੰਘ, ਸੰਜੇ ਸ਼ਰਮਾ, ਵਿਜੇ ਸ਼ਰਮਾ, ਇੰਦਰਜੀਤ ਸ਼ਰਮਾ, ਰਾਧੇ ਸ਼ਿਆਮ ਆਦਿ ਹਾਜ਼ਰ ਸਨ।
Share this content:



Post Comment