Loading Now

ਐੱਸਐੱਸਬੀ ਕਾਂਸਟੇਬਲ ਟ੍ਰੇਡਸਮੈਨ ਦੀਆਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ

ਐੱਸਐੱਸਬੀ ਕਾਂਸਟੇਬਲ ਟ੍ਰੇਡਸਮੈਨ ਦੀਆਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ

ਨਵੀਂ ਦਿੱਲੀ, 23 ਮਾਰਚ – ਸਸ਼ਸਤਰ ਸੀਮਾ ਬਲ (SSB) ਵੱਲੋਂ ਕਾਂਸਟੇਬਲ (ਟ੍ਰੇਡਸਮੈਨ) ਦੇ ਅਹੁਦਿਆਂ ‘ਤੇ ਭਰਤੀ ਲਈ ਆਨਲਾਈਨ ਬਿਨੈ-ਪੱਤਰ ਦੀ ਪ੍ਰਕਿਰਿਆ ਅੱਜ ਯਾਨੀ 21 ਮਾਰਚ ਤੋਂ ਸ਼ੁਰੂ ਹੋ ਗਈ ਹੈ। ਉਹ ਉਮੀਦਵਾਰ ਜੋ SSB ‘ਚ ਕਾਂਸਟੇਬਲ (ਟ੍ਰੇਡਸਮੈਨ) ਵਜੋਂ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇਕ ਸੁਹਿਰਦ ਮੌਕਾ ਹੈ। ਇਸ ਭਰਤੀ ਮੁਹਿੰਮ ਤਹਿਤ ਕੁੱਲ 827 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ 20 ਅਪ੍ਰੈਲ, 2026 ਤਕ ਅਪਲਾਈ ਕਰ ਸਕਦੇ ਹਨ।

ਕੌਣ ਕਰ ਸਕਦਾ ਹੈ ਅਪਲਾਈ?

ਉਮਰ ਹੱਦ : ਕਾਂਸਟੇਬਲ (ਟ੍ਰੇਡਸਮੈਨ) ਦੇ ਅਹੁਦਿਆਂ ਲਈ ਘੱਟੋ-ਘੱਟ ਉਮਰ 18 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਅਹੁਦੇ ਅਨੁਸਾਰ ਵੱਧ ਤੋਂ ਵੱਧ ਉਮਰ 23, 25 ਅਤੇ 27 ਸਾਲ ਤੈਅ ਕੀਤੀ ਗਈ ਹੈ।

ਵਿੱਦਿਅਕ ਯੋਗਤਾ : ਉਮੀਦਵਾਰਾਂ ਨੇ ਭਾਰਤ ਦੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਦਸਵੀਂ ਜਾਂ ਬਾਰ੍ਹਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਮੀਦਵਾਰਾਂ ਕੋਲ ਹੋਰ ਨਿਰਧਾਰਤ ਯੋਗਤਾਵਾਂ ਵੀ ਹੋਣੀਆਂ ਚਾਹੀਦੀਆਂ ਹਨ।

ਛੋਟ: ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ। SC ਅਤੇ ST ਉਮੀਦਵਾਰਾਂ ਨੂੰ 5 ਸਾਲ, OBC ਉਮੀਦਵਾਰਾਂ ਨੂੰ 3 ਸਾਲ ਅਤੇ ਦਿਵਿਆਂਗ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਮਿਲੇਗੀ।

ਕਿੰਨੀ ਮਿਲੇਗੀ ਤਨਖਾਹ?

ਇਨ੍ਹਾਂ ਅਹੁਦਿਆਂ ‘ਤੇ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਤੀ ਮਹੀਨਾ 21,700 ਰੁਪਏ ਤੋਂ ਲੈ ਕੇ 69,100 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ।

ਰਜਿਸਟ੍ਰੇਸ਼ਨ ਫੀਸ

ਗੈਰ-ਰਾਖਵੇਂ (General) ਵਰਗ ਦੇ ਉਮੀਦਵਾਰਾਂ ਲਈ ਫੀਸ 100 ਰੁਪਏ ਹੈ।

SC, ST ਅਤੇ ਮਹਿਲਾ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਵਿੱਚ ਛੋਟ ਦਿੱਤੀ ਗਈ ਹੈ।

ਇਨ੍ਹਾਂ ਸਟੈਪਸ ਨਾਲ ਕਰੋ ਰਜਿਸਟ੍ਰੇਸ਼ਨ

ਉਮੀਦਵਾਰ ਹੇਠਾਂ ਦਿੱਤੇ ਤਰੀਕੇ ਨਾਲ ਅਪਲਾਈ ਕਰ ਸਕਦੇ ਹਨ:

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ‘ਤੇ ਜਾਓ। ਹੋਮਪੇਜ ‘ਤੇ ‘Online Registration’ ਲਿੰਕ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ‘SSB Constable Tradesman Recruitment 2026’ ਲਿੰਕ ਦੀ ਚੋਣ ਕਰੋ। ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਦਰਜ ਕਰੋ। ਅੰਤ ਵਿੱਚ ਫਾਰਮ ਜਮ੍ਹਾ ਕਰਨ ਤੋਂ ਬਾਅਦ ਇਸ ਦਾ ਇੱਕ ਪ੍ਰਿੰਟ ਆਊਟ ਜ਼ਰੂਰ ਕੱਢ ਲਓ।

Share this content:

Post Comment