Loading Now

ਐੱਨਸੀਸੀ ਟਰੇਨਿੰਗ ਕੈਂਪ ਵਿੱਚ 500 ਬੱਚੇ ਸ਼ਾਮਲ ਹੋਏ

ਐੱਨਸੀਸੀ ਟਰੇਨਿੰਗ ਕੈਂਪ ਵਿੱਚ 500 ਬੱਚੇ ਸ਼ਾਮਲ ਹੋਏ

ਗੁਰਦਾਸਪੁਰ, 24 ਜੂਨ – ਇੱਥੋਂ ਦੇ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿੱਚ ਐੱਨਸੀਸੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਬਟਾਲਾ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਤੋਂ ਕੈਡੇਟਾਂ ਨੇ ਹਿੱਸਾ ਲਿਆ। ਬੱਚਿਆਂ ਨੂੰ ਐੱਨਸੀਸੀ ਦੀ ਟਰੇਨਿੰਗ ਸਬੰਧੀ ਐੱਨਸੀਸੀ ਦੀ 7 ਬਟਾਲੀਅਨ ਦੇ ਕਰਨਲ ਅਜੇ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੱਤੀ। ਸੱਤ ਬਟਾਲੀਅਨ ਦੇ ਇੰਸਟਰੱਕਟਰਾਂ ਅਤੇ ਐਡਮਿਨ ਸਟਾਫ਼ ਨੇ ਆਪਣਾ ਬਣਦਾ ਯੋਗਦਾਨ ਦਿੱਤਾ। ਕੈਡੇਟਾਂ ਨੂੰ ਸੈਲਫ ਡਿਫੈਂਸ, ਆਪਟੀਕਲ, ਸਿਹਤ ਅਤੇ ਸਾਫ਼-ਸਫ਼ਾਈ ਬਾਰੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਗਰਾਊਂਡ ਅਤੇ ਮੈਪ ਰੀਡਿੰਗ ਬਾਰੇ ਵੀ ਦੱਸਿਆ ਗਿਆ।

Share this content:

Post Comment