ਐੱਨਸੀਈਆਰਟੀ ਨੇ ਸਕੂਲੀ ਕਿਤਾਬਾਂ ਤਿਆਰ ਕਰਨ ਵਾਲੀ ਕਮੇਟੀ ਦਾ ਕੀਤਾ ਪੁਨਰਗਠਨ, ਸੁਪਰੀਮ ਕੋਰਟ ਦਾ ਹੁਕਮ
ਨਵੀਂ ਦਿੱਲੀ, 9 ਅਪ੍ਰੈਲ – ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਨੇ ਕਿਤਾਬਾਂ ਤਿਆਰ ਕਰਨ ਲਈ ਹੁਣ ਇਕ ਨਵੀਂ 20 ਮੈਂਬਰੀ ਉੱਚ ਪੱਧਰੀ ਰਾਸ਼ਟਰੀ ਪਾਠਕ੍ਰਮ ਤੇ ਸਿੱਖਣ ਅਧਿਗਮ ਸਮੱਗਰੀ ਕਮੇਟੀ (ਐੱਨਐੱਸਟੀਸੀ) ਗਠਿਤ ਕੀਤੀ ਹੈ। ਇਸ ਵਿਚ ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋਫੈਸਰ ਵੀ. ਕਾਮਕੋਟੀ, ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ (ਆਈਸੀਐੱਚਆਰ) ਦੇ ਚੇਅਰਮੈਨ ਰਘੁਵੇਂਦਰ ਤੰਵਰ ਅਤੇ ਨੈਸ਼ਨਲ ਲਾਅ ਸਕੂਲ ਆਫ ਇੰਡੀਆ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਆਰ ਵੈਂਕਟ ਰਾਓ ਵਰਗੇ ਪ੍ਰਮੁੱਖ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਐੱਨਸੀਈਆਰਟੀ ਨੇ ਇਹ ਕਦਮ ਅੱਠਵੀਂ ਕਲਾਸ ਦੀ ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਵਿਚ ਨਿਆਂਪਾਲਿਕਾ ਵਿਚ ਭ੍ਰਿਸ਼ਟਾਚਾਰ ਵਰਗੀ ਸਮੱਗਰੀ ਸ਼ਾਮਲ ਕਰਨ ’ਤੇ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਚੁੱਕਿਆ ਹੈ ਜਿਸ ਨੂੰ ਐੱਨਸੀਈਆਰਟੀ ਨੇ ਤੁਰੰਤ ਹਟਾ ਦਿੱਤਾ ਸੀ, ਨਾਲ ਹੀ ਕੋਰਟ ਤੋਂ ਇਸ ਬਾਰੇ ਮਾਫ਼ੀ ਵੀ ਮੰਗੀ ਸੀ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਕੋਰਟ ਨੂੰ ਨਵੀਂ ਕਮੇਟੀ ਦੇ ਗਠਨ ਬਾਰੇ ਵੀ ਜਾਣੂ ਕਰਵਾਇਆ ਸੀ। ਕੋਰਟ ਨੇ ਇਸ ਦੌਰਾਨ ਐੱਨਸੀਈਆਰਟੀ ਦੀਆਂ ਹੁਣ ਤੱਕ ਤਿਆਰ ਕੀਤੀਆਂ ਸਾਰੀਆਂ ਕਿਤਾਬਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।
ਐੱਨਸੀਈਆਰਟੀ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਕਮੇਟੀ ਵਿਚ ਐੱਨਸੀਈਆਰਟੀ ਨਾਲ ਜੁੜੇ ਕੇਂਦਰੀ ਵਿੱਦਿਅਕ ਤਕਨਾਲੋਜੀ ਸੰਸਥਾਨ ਦੇ ਜੁਆਇੰਟ ਡਾਇਰੈਕਟਰ ਪ੍ਰੋਫੈਸਰ ਅਮਰੇਂਦਰ ਪ੍ਰਸਾਦ ਬੇਹਰਾ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਐੱਨਸੀਈਆਰਟੀ ਨੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਐੱਨਐੱਸਟੀਸੀ ਤੋਂ ਤਿੰਨ ਮੈਂਬਰਾਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਹੈ। ਇਨ੍ਹਾਂ ਵਿਚ ਆਈਆਈਟੀ ਗਾਂਧੀਨਗਰ ਦੇ ਸਾਬਕਾ ਵਿਜ਼ੀਟਿੰਗ ਪ੍ਰੋਫੈਸਰ ਮਿਸ਼ੇਲ ਡੈਨਿਨੋ, ਸੈਂਟਰ ਫਾਰ ਪਾਲਿਸੀ ਸਟੱਡੀਜ਼ ਚੇਨਈ ਦੇ ਚੇਅਰਮੈਨ ਐੱਮ.ਡੀ. ਸ਼੍ਰੀਨਿਵਾਸ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਸਾਬਕਾ ਚੇਅਰਮੈਨ ਮਰਹੂਮ ਬਿਬੇਕ ਦੇਬਰਾਏ ਸ਼ਾਮਲ ਹਨ।
Share this content:



Post Comment