Loading Now

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

ਨਵੀਂ ਦਿੱਲੀ : ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਨੇ ਐਵਰੈਸਟ ਫ਼ੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰੀ-ਪੈਕਡ ਜੀਰਾ ਪਾਊਡਰ ਦੇ ਇੱਕ ਬੈਚ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਖ਼ਪਤਕਾਰਾਂ ਦੀ ਸਿਹਤ (ਕੰਜਿਊਮਰ ਹੈਲਥ) ਨਾਲ ਜੁੜੀ ਉਲੰਘਣਾ ਦੇ ਇੱਕ ਹੋਰ ਮਾਮਲੇ ‘ਚ ਕਾਰਵਾਈ ਕਰਦਿਆਂ ਐਫ.ਐਸ.ਐਸ.ਏ.ਆਈ.  ਨੇ ਮੈਸਰਜ਼ ਕ੍ਰਿਏਟਿਵ ਬੇਕਰਜ਼ ਐਂਡ ਕਨਫ਼ੈਕਸ਼ਨਰਜ਼ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਐਵਰੈਸਟ ਖ਼ਿਲਾਫ਼ ਇਹ ਕਦਮ ਲੈਬ ਜਾਂਚ ‘ਚ ਤੈਅ ਸੀਮਾ ਤੋਂ ਵੱਧ ਪੈਸਟੀਸਾਈਡ ਯਾਨੀ ਕੀਟਨਾਸ਼ਕ ਦੇ ਅੰਸ਼ ਮਿਲਣ ਤੋਂ ਬਾਅਦ ਚੁੱਕਿਆ ਗਿਆ ਹੈ, ਜਦਕਿ ਬੇਕਰੀ ‘ਤੇ ਸਾਫ਼-ਸਫ਼ਾਈ, ਸਵੱਛਤਾ ਅਤੇ ਫ਼ੂਡ ਸੇਫ਼ਟੀ ‘ਚ ਕਈ ਗੰਭੀਰ ਖ਼ਾਮੀਆਂ ਮਿਲਣ ‘ਤੇ ਇਹ ਕਾਰਵਾਈ ਹੋਈ ਹੈ।

Share this content:

Post Comment