ਏਸ਼ੀਅਨ ਖੇਡਾਂ : ਪੋਲ ਵਾਲਟ ਵਿੱਚ ਬਾਰਨਿਕਾ ਇਲਾਂਗੋਵਨ ਨੇ ਜਿੱਤਿਆ ਚਾਂਦੀ ਦਾ ਤਗਮਾ
ਨਾਗੋਆ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ ਦੇ ਤੀਜੇ ਦਿਨ ਭਾਰਤ ਦੀ ਝੋਲੀ ਵਿੱਚ ਤਿੰਨ ਹੋਰ ਤਗਮੇ ਪਏ। ਬਾਰਨਿਕਾ ਇਲਾਂਗੋਵਨ ਨੇ ਪੋਲ ਵਾਲਟ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ, ਜਦੋਂ ਕਿ ਗੁਲਵੀਰ ਸਿੰਘ ਅਤੇ ਸ਼ਾਟ-ਪੁੱਟਰ ਮਨਪ੍ਰੀਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਂ ਕੀਤੇ।ਤਾਮਿਲਨਾਡੂ ਦੀ 29 ਸਾਲਾ ਖਿਡਾਰਨ ਬਾਰਨਿਕਾ ਇਲਾਂਗੋਵਨ ਏਸ਼ੀਅਨ ਖੇਡਾਂ ਵਿੱਚ ਪੋਲ ਵਾਲਟ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਸ ਨੇ ਅਤੇ ਕਜ਼ਾਕਿਸਤਾਨ ਦੀ ਇਵਾਨੋਵਾ ਪੋਲੀਨਾ ਨੇ 4.15 ਮੀਟਰ ਦੀ ਉਚਾਈ ਨੂੰ ਪਾਰ ਕੀਤਾ ਅਤੇ ਕਾਊਂਟਬੈਕ ਵਿੱਚ ਬਰਾਬਰੀ ਰਹਿਣ ਕਾਰਨ ਦੋਵਾਂ ਨੂੰ ਸਾਂਝੇ ਤੌਰ ‘ਤੇ ਕਾਂਸੀ ਦਾ ਤਗਮਾ ਦਿੱਤਾ ਗਿਆ। ਬਾਰਨਿਕਾ ਨੇ ਆਪਣੀ ਇਸ ਇਤਿਹਾਸਕ ਜਿੱਤ ਦਾ ਸਿਹਰਾ ਆਪਣੇ ਕੋਚ ਮਿਲਬਰ ਬਰਟਰਡ ਰੱਸਲ ਦੀ ਸਖ਼ਤ ਮਿਹਨਤ ਅਤੇ ਮਾਨਸਿਕ ਤਿਆਰੀ ਨੂੰ ਦਿੱਤਾ।
ਇਸ ਤੋਂ ਇਲਾਵਾ ਲੰਬੀ ਦੌੜ ਦੇ ਅਥਲੀਟ ਗੁਲਵੀਰ ਸਿੰਘ ਨੇ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਅਤੇ ਉਹ ਇਸ ਮੁਕਾਬਲੇ ਵਿੱਚ ਦੋ ਵਾਰ ਪੋਡੀਅਮ ’ਤੇ ਪਹੁੰਚਣ ਵਾਲੇ ਦੇਸ਼ ਦੇ ਪਹਿਲੇ ਟਰੈਕ ਅਤੇ ਫੀਲਡ ਅਥਲੀਟ ਬਣ ਗਏ ਹਨ। ਸ਼ਾਟ-ਪੁੱਟਰ ਮਨਪ੍ਰੀਤ ਕੌਰ ਨੇ ਵੀ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਹੈ। ਇਨ੍ਹਾਂ ਤਿੰਨਾਂ ਤਗਮਿਆਂ ਨਾਲ ਅਥਲੈਟਿਕਸ ਵਿੱਚ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ ਪੰਜ ਹੋ ਗਈ ਹੈ।
ਨਾਗੋਆ ਵਿਚ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਮਿਲੇ-ਜੁਲੇ ਨਤੀਜੇ ਸਾਹਮਣੇ ਆਏ। ਸੁਰੂਚੀ ਸਿੰਘ ਅਤੇ ਕਮਲਜੀਤ ਨੇ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਲੰਬੇ ਸਮੇਂ ਦਾ ਇੰਤਜ਼ਾਰ ਖਤਮ ਕੀਤਾ, ਜਦਕਿ ਲੰਬੀ ਦੌੜ ਦੇ ਦੌੜਾਕ ਗੁਲਵੀਰ ਸਿੰਘ ਨੇ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਹਾਲਾਂਕਿ, ਬੈਡਮਿੰਟਨ ਦੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਸਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਪਹਿਲੇ ਹੀ ਦੌਰ ਵਿੱਚ ਹਾਰ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ।
ਸੁਰੂਚੀ ਅਤੇ ਕਮਲਜੀਤ ਨੇ ਸ਼ੂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 484.6 ਅੰਕਾਂ ਦਾ ਸਕੋਰ ਬਣਾਇਆ, ਜੋ ਕਿ ਖੇਡਾਂ ਅਤੇ ਏਸ਼ੀਆਈ ਰਿਕਾਰਡ ਹੈ। ਇਸ ਜਿੱਤ ਨਾਲ ਭਾਰਤੀ ਸ਼ੂਟਿੰਗ ਟੀਮ ਦਾ ਮਨੋਬਲ ਕਾਫੀ ਉੱਚਾ ਹੋਇਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੀ 50 ਮੀਟਰ ਰਾਈਫਲ 3-ਪੁਜ਼ੀਸ਼ਨ ਟੀਮ—ਐਸ਼ਵਰਿਆ ਪ੍ਰਤਾਪ ਸਿੰਘ, ਰੁਦਰਾਂਕਸ਼ ਪਾਟਿਲ ਅਤੇ ਨੀਰਜ ਕੁਮਾਰ ਨੇ ਵੀ 1762 ਅੰਕਾਂ ਨਾਲ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਚੀਨ ਦੀ ਟੀਮ ਨੇ 1766 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।
ਟਰੈਕ ਅਤੇ ਫੀਲਡ ਵਿੱਚ ਗੁਲਵੀਰ ਸਿੰਘ ਨੇ 2023 ਦੇ ਹਾਂਗਜ਼ੂ ਐਡੀਸ਼ਨ ਦੇ ਕਾਂਸੀ ਦੇ ਤਗਮੇ ਨੂੰ ਸੁਧਾਰਦਿਆਂ 28:29.38 ਸਕਿੰਟਾਂ ਵਿੱਚ ਦੌੜ ਪੂਰੀ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਸ਼ਾਟ-ਪੁੱਟਰ ਮਨਪ੍ਰੀਤ ਕੌਰ ਨੇ 17.17 ਮੀਟਰ ਦੇ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ, ਜੋ ਕਿ 2023 ਤੋਂ ਬਾਅਦ ਉਨ੍ਹਾਂ ਦਾ ਪਹਿਲਾ ਵੱਡਾ ਕੌਮਾਂਤਰੀ ਤਗਮਾ ਹੈ।
Share this content:



Post Comment