Loading Now

ਉੱਤਰ ਪ੍ਰਦੇਸ਼ ਦੀ ਧੀ ਗਗਨਦੀਪ ਕੌਰ ਅਲਬਰਟਾ ਦੀ ਪਹਿਲੀ ਸਿੱਖ ਮਹਿਲਾ ਸ਼ੈਰਿਫ ਬਣੀ

ਉੱਤਰ ਪ੍ਰਦੇਸ਼ ਦੀ ਧੀ ਗਗਨਦੀਪ ਕੌਰ ਅਲਬਰਟਾ ਦੀ ਪਹਿਲੀ ਸਿੱਖ ਮਹਿਲਾ ਸ਼ੈਰਿਫ ਬਣੀ

ਚੰਡੀਗੜ੍ਹ, 28 ਅਪ੍ਰੈਲ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਨਾਲ ਸਬੰਧਤ ਗਗਨਦੀਪ ਕੌਰ ਗਰੇਵਾਲ ਕੈਨੇਡਾ ਦੇ ਅਲਬਰਟਾ ਵਿੱਚ ਸ਼ੈਰਿਫ਼ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਇਸ ਨਿਯੁਕਤੀ ਦਾ ਸਿੱਖ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ ਹੈ। ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਵਿੱਚ ਪੁਲਿਸਿੰਗ ਅਤੇ ਜਨਤਕ ਸੁਰੱਖਿਆ ਨਾਲ ਸਬੰਧਤ ਭੂਮਿਕਾਵਾਂ ਵਿੱਚ ਕਦਮ ਰੱਖਣ ਵਾਲੀਆਂ ਸਿੱਖ ਮਹਿਲਾਵਾਂ ਦੀ ਲਗਾਤਾਰ ਵਧੀ ਰਹੀ ਗਿਣਤੀ ਵਾਲੀ ਸੂਚੀ ਵਿਚ ਇਕ ਹੋਰ ਨਾਮ ਜੁੜ ਗਿਆ ਹੈ।

ਅਲਬਰਟਾ ਵਿੱਚ ਸ਼ੈਰਿਫ਼ ਸੂਬਾਈ ਸ਼ਾਂਤੀ ਅਧਿਕਾਰੀਆਂ ਦੇ ਰੂਪ ਵਿਚ ਕੰਮ ਕਰਦੇ ਹਨ, ਜੋ ਅਦਾਲਤ ਦੀ ਸੁਰੱਖਿਆ, ਕੈਦੀਆਂ ਨੂੰ ਲਿਜਾਣ, ਹਾਈਵੇਅ ‘ਤੇ ਗਸ਼ਤ ਕਰਨ ਅਤੇ ਪ੍ਰਮੁੱਖ ਸਮਾਗਮਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਪ੍ਰਬੰਧਨ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਫਰਵਰੀ 2026 ਵਿੱਚ ਪੇਸ਼ ਕੀਤੇ ਗਏ ਬਿੱਲ 15 ਦੇ ਤਹਿਤ, ਉਨ੍ਹਾਂ ਦੀ ਭੂਮਿਕਾ ’ਚ ਹੋਰ ਵਾਧਾ ਹੋਣ ਵਾਲਾ ਹੈ।

Share this content:

Post Comment