Loading Now

ਉਹ ਸਾਨੂੰ ਦੇਖ ਰਹੇ ਨੇ/ਨਜ਼ਮ/ਐੱਮ.ਕੇ. ਆਜ਼ਾਦ

ਉਹ ਸਾਨੂੰ ਦੇਖ ਰਹੇ ਨੇ/ਨਜ਼ਮ/ਐੱਮ.ਕੇ. ਆਜ਼ਾਦ

IMG-20250612-WA0100 ਉਹ ਸਾਨੂੰ ਦੇਖ ਰਹੇ ਨੇ/ਨਜ਼ਮ/ਐੱਮ.ਕੇ. ਆਜ਼ਾਦ

*ਉਹ ਸਾਨੂੰ ਦੇਖ ਰਹੇ ਨੇ*

*ਉਹ ਸਾਨੂੰ*

*ਦੇਖ ਰਹੇ ਨੇ*

*ਸੁੰਨੀਆਂ ਅੱਖਾਂ ਨਾਲ*

*ਜਿਵੇਂ ਕਿ*

*ਰੋਟੀਆਂ ਦੀ ਆਸ*

*ਛਿਪੀ ਹੋਵੇ*

*ਸਾਡੀ ਚੁੱਪ ‘ਚ*

*ਜਿਵੇਂ ਕਿ*

*ਹਰ ਘੁੱਟ ਪਾਣੀ ਦੀ*

*ਵਹਿੰਦੀ ਹੋਵੇ*

*ਸਾਡੀ ਅੰਤਰ-ਆਤਮਾ ਵਿੱਚਦੀ*

 

*ਉਨ੍ਹਾਂ ਅੱਖਾਂ ‘ਚ ਹੁਣ*

*ਨਾ ਬਚਿਆ*

*ਕੋਈ ਖਿਡਾਉਣਾ*

*ਨਾ ਕਹਾਣੀਆਂ ਵਾਲੀ*

*ਨੀਂਦ*

*ਬੱਸ ਧੂੰਆਂ ਹੀ ਧੂੰਆਂ*

*ਤੇ ਬੰਬ ਦੀ ਗੂੰਜ*

*ਤੇ ਇੱਕ ਖ਼ਾਮੋਸ਼ ਚੀਕ*

*ਜੋ ਟਕਰਾ ਕੇ*

*ਕੰਧਾਂ ਨਾਲ*

*ਪਰਤ ਆਈ ਹੈ*

*ਬੇਜ਼ੁਬਾਨ*

 

*ਕੀ ਇਹੋ ਹੀ ਹੈ*

*ਸਭ ਤੋਂ ਵੱਡੀ*

*ਪ੍ਰਾਪਤੀ*

*ਸਭਿਆਤਾਵਾਂ ਦੀ?*

*ਜਿੱਥੇ ਬੱਚੇ ਜਿੰਦਾ ਨੇ*

*ਪਰ ਬਚਪਨ*

*ਦਫ਼ਨ ਹੋ ਚੁੱਕਿਆ ਹੈ*

*ਕਬਰ ‘ਚ?*

 

*ਉਹ ਗੁਲਾਬੀ ਸਵੈਟਰ*

*ਨਹੀਂ ਗਰਮਾਉਂਦੀ*

*ਹੁਣ ਰੂਹ ਨੂੰ*

*ਕਿਉਂਕਿ*

*ਮਾਂ ਦੀ ਗੋਦ ਤਾਂ*

*ਹੋ ਚੁੱਕੀ ਹੈ ਰਾਖ*

*ਤੇ ਘਰ*

*ਬਣ ਚੁੱਕਿਆ ਹੈ*

*ਇੱਟਾਂ ਦਾ ਕਬਰਿਸਤਾਨ*

 

*ਇਨ੍ਹਾਂ ਅੱਖਾਂ ਨਾਲ*

*ਨਾ ਰੋਇਆ*

*ਕੋਈ ਭਗਵਾਨ*

*ਨਾ ਕੰਬੀ*

*ਕੋਈ ਖਿੜਕੀ*

*ਸੰਯੁਕਤ ਰਾਸ਼ਟਰ ਦੀ*

*ਕਿਉਂਕਿ*

*ਜਦ ਪੂਰਬ ਸੜਦਾ ਹੈ*

*ਤਾਂ ਪੱਛਮ*

*ਆਪਣੇ ਲੈਂਜ਼*

*ਸਾਫ਼ ਕਰਦਾ ਹੈ*

 

*ਉਹ ਸਾਨੂੰ*

*ਦੇਖ ਰਹੇ ਨੇ-*

*ਡੇਗੇ ਹੋਏ ਛੱਜਿਆਂ ਤੋਂ*

*ਖਿੰਡੇ ਹੋਏ*

*ਖਿਡਾਉਣਿਆਂ ਪਿੱਛੇ*

*ਲੁਕੇ ਪਲਾਂ ਦੀਆਂ ਝੀਥਾਂ ‘ਚੋਂ*

*ਉਨ੍ਹਾਂ ਦੇ ਬੁੱਲ੍ਹ*

*ਕੁਸ਼ ਨਹੀਂ ਕਹਿੰਦੇ*

*ਪਰ*

*ਅੱਖਾਂ ਕੁਰਲਾਉਦੀਆਂ ਨੇ:*

*”ਕੁਸ਼ ਕਹੋ…ਕੁਸ਼ ਕਰੋ!”*

 

*ਉਹ ਸਾਨੂੰ*

*ਦੇਖ ਰਹੇ ਨੇ-*

*ਇਨਸਾਫ਼ ਦੀ ਆਸ ‘ਚ*

*ਇੱਕ ਆਵਾਜ਼ ਦੀ*

*ਤਲਾਸ਼ ‘ਚ*

*ਜੋ ਕਹਿ ਸਕੇ:*

*”ਇਨਸਾਨੀਅਤ ਦੀ*

*ਹੱਤਕ ਹੈ*

*ਇਸਰਾਈਲ ਦੀ*

*ਬੰਬਾਰੀ!”*

 

*ਤੇ ਅਸੀਂ*

*ਕੀ ਕਰ ਰਹੇ ਹਾਂ?*

*ਸਿਰਫ਼ ‘ਪੋਸਟ’ ਦੀ*

*ਰਾਖ ਵਿਛਾਅ ਰਹੇ ਹਾਂ*

*ਤੇ ਸਮਝ ਰਹੇ ਹਾਂ*

*ਕਿ ਅੱਗ ਬੁਝ ਗਈ*

*ਜਾਂ ਅਸੀਂ ਵੀ*

*ਆਪਣੇ ਮੁਲਕਾਂ ਦੀਆਂ*

*ਸਿਆਸੀ ਮਜ਼ਬੂਰੀਆਂ ‘ਚ*

*ਡੁੱਬ ਕੇ*

*ਚੁੱਪੀ ਦਾ*

*ਵਪਾਰ ਚਲਾ ਰਹੇ ਹਾਂ*

 

*ਸੰਸਾਰ ਪੂੰਜੀਵਾਦ ਦੇ*

*ਇਸ ਕਰੂਰ ਸਮੇਂ ‘ਚ*

*ਖਿੰਡੀਆਂ ਹੋਈਆਂ ਨੇ*

*ਮਿਹਨਤਕਸ਼ਾਂ ਦੀਆਂ*

*ਸ਼ਕਤੀਆਂ*

*ਟੁਕੜਿਆਂ ‘ਚ ਵੰਡੀਆਂ*

*ਥੱਕੀਆਂ-ਝੁਕੀਆਂ ਹੋਈਆਂ*

*ਤੇ ਉਨ੍ਹਾਂ ਉੱਪਰ ਨੇ*

*ਪੂੰਜੀ ਦੀਆਂ ਸਰਕਾਰਾਂ*

*ਜਿਨ੍ਹਾਂ ਲਈ*

*ਵਪਾਰ ਹੈ*

*ਖੂਨ ਤੋਂ ਵੀ ਪਵਿੱਤਰ*

 

*ਉਹ ਬੈਠਦੇ ਨੇ*

*ਬਾਜ਼ਾਰਾਂ ਦੀ ਗੋਦ ‘ਚ*

*ਜਿੱਥੇ ਹਰ ਚੀਖ*

*ਤੋਲੀ ਜਾਂਦੀ ਹੈ*

*ਨਫ਼ੇ-ਨੁਕਸਾਨ ਦੀ*

*ਤੱਕੜੀ ‘ਚ*

 

*ਤਾਂ ਕੀ*

*ਸਾਡੇ ਸਾਹਮਣੇ*

*ਬਚਿਆ ਹੈ*

*ਇੱਕੋ ਹੀ ਬਦਲ?*

*ਕਿ ਅਸੀਂ*

*ਚੁੱਪ ਰਹੀਏ*

*ਜ਼ਬਰ ਦੇ ਗੂੰਗੇ*

*ਗਵਾਹ ਬਣ ਜਾਈਏ?*

 

*ਤੇ ਫਿਰ*

*ਇੱਕ ਦਿਨ*

*ਜਦ ਧੂੰਏ ‘ਚ ਲਿਪਟੀ*

*ਇੱਕ ਕਿਤਾਬ ਖੁਲ੍ਹੇਗੀ*

*ਤਾਂ*

*ਆਉਣ ਵਾਲੀਆਂ ਪੀੜ੍ਹੀਆਂ*

*ਸਾਡੀ ਚੁੱਪੀ ਦੇ*

*ਪੰਨੇ ਪਲਟਣਗੀਆਂ*

*ਤੇ ਕਹਿਣਗੀਆਂ-*

*”ਇਹੋ ਸੀ*

*ਇਤਿਹਾਸ ਦੀ*

*ਸਭ ਤੋਂ ਵੱਡੀ ਗਲਤੀ..”*

 

*ਪਰ*

*ਅਸੀਂ ਜਾਣਦੇ ਹਾਂ*

*ਇਹ ਮਹਿਜ਼*

*ਕੋਈ ਭੁੱਲ ਨਹੀਂ*

*ਇਹ ਸਦੀ ਦਾ*

*ਸਭ ਤੋਂ ਵੱਡਾ*

*ਦੁਖਾਂਤ ਹੈ*

*ਜਿੱਥੇ ਮਿਹਨਤਕਸ਼ਾਂ ਦੀ*

*ਚੇਤਨਾ ਢਲਾਨ ‘ਤੇ ਹੈ*

*ਤੇ ਪੂੰਜੀ ਦੀ ਸੱਤਾ*

*ਕਰ ਰਹੀ ਹੈ*

*ਹਿਸਾਬ ਬਰਾਬਰ*

*ਗੋਲੀਆਂ ਨਾਲ*

 

*ਗ਼ਾਜ਼ਾ ਨੂੰ ਬਚਾਉਣਾ ਹੈ*

*ਤਾਂ ਸਿਰਫ਼*

*ਹੰਝੂ,ਅਰਜੋਈਆਂ*

*’ਹੈਸ਼ਟੈਗ’ ਨਾਲ ਨਹੀਂ*

*ਸਗੋਂ*

*ਦੁਨੀਆਂ ਦੇ ਹਰ ਕੋਨੇ ‘ਚ*

*ਫੁਟਣਾ ਹੋਵੇਗਾ*

*ਇੱਕ ਜਵਾਲਾਮੁਖੀ ਬਣਕੇ*

*ਸਮਾਜਵਾਦੀ ਅੰਦੋਲਨਾਂ ਨੂੰ*

 

*ਕਿਉਂਕਿ*

*ਜਦ ਤੱਕ*

*ਮਿਹਨਤਕਸ਼ ਨਹੀਂ ਘੜ੍ਹਦੇ*

*ਖੁਦ ਆਪਣੀ ਸੱਤਾ*

*ਹਰ ਯੁੱਧ.. ਹਰ ਬੰਬ..*

*ਬਣਿਆ ਰਹੇਗਾ*

*ਬੱਸ*

*ਪੂੰਜੀ ਦਾ ‘ਪਵਿੱਤਰ ਵਪਾਰ’*

 

 

*#ਐਮ.ਕੇ. ਆਜ਼ਾਦ*

 

ਹਿੰਦੀ ਤੋਂ ਪੰਜਾਬੀ ਰੂਪ:

*ਯਸ਼ ਪਾਲ ਵਰਗ ਚੇਤਨਾ*

(98145 35005)

Share this content:

Post Comment