ਇੰਜੀਨੀਅਰਿੰਗ ਦਾ ਅਜੂਬਾ: ਹੁਣ ਸਮੁੰਦਰੀ ਜਹਾਜ਼ ਵੀ ਪਹਾੜਾਂ ਦੇ ਵਿਚਕਾਰੋਂ ਲੰਘਣਗੇ
*ਨਾਰਵੇ ਬਣਾ ਰਿਹਾ ਹੈ ਵਿਸ਼ਵ ਦੀ ਪਹਿਲੀ ਸਮੁੰਦਰੀ ਜਹਾਜ਼ਾਂ ਵਾਲੀ ਸੁਰੰਗ ‘ਸਟੈਡ ਸ਼ਿਪ ਟਨਲ’
*ਖਤਰਨਾਕ ਸਮੁੰਦਰੀ ਲਹਿਰਾਂ ਤੋਂ ਬਚਾਅ ਲਈ ਪਹਾੜ ਨੂੰ ਚੀਰ ਕੇ ਬਣਾਈ ਜਾਵੇਗੀ 1.7 ਕਿਲੋਮੀਟਰ ਲੰਬੀ ਅਨੋਖੀ ਪਹਾੜ ਦੇ ਅੰਦਰ ਵੱਡ ਆਕਾਰੀ ਸਮੁੰਦਰੀ ਸੁਰੰਗ
ਔਕਲੈਂਡ, 03 ਅਗਸਤ 2026 (ਹਰਜਿਦੰਰ ਸਿੰਘ ਬਸਿਆਲਾ) – ਉੱਤਰੀ ਯੂਰਪ ਦੇ ਸੁੰਦਰ ਦੇਸ਼ ਨਾਰਵੇ ਨੇ ਸਮੁੰਦਰੀ ਆਵਾਜਾਈ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚਣ ਦੀ ਤਿਆਰੀ ਕਰ ਲਈ ਹੈ। ਨਾਰਵੇ ਦੀ ਸਰਕਾਰ ਅਤੇ ਕੋਸਟਲ ਐਡਮਿਨਿਸਟਰੇਸ਼ਨ (ਕਿਸਟਵਰਕੇਟ) ਵੱਲੋਂ ਦੁਨੀਆ ਦੀ ਸਭ ਤੋਂ ਪਹਿਲੀ ਵਿਸ਼ਾਲ ਸਮੁੰਦਰੀ ਜਹਾਜ਼ ਸੁਰੰਗ (ਸਟੈਡ ਸ਼ਿਪ ਟਨਲ) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸੁਰੰਗ ਕੋਈ ਆਮ ਗੱਡੀਆਂ ਜਾਂ ਰੇਲ ਗੱਡੀਆਂ ਲਈ ਨਹੀਂ, ਬਲਕਿ ਵੱਡੇ-ਵੱਡੇ ਕਰੂਜ਼ ਅਤੇ ਮਾਲਵਾਹਕ ਜਹਾਜ਼ਾਂ ਲੰਘਣ ਲਈ ਬਣਾਈ ਜਾ ਰਹੀ ਹੈ।

ਖਤਰਨਾਕ ਸਮੁੰਦਰ ਤੋਂ ਮਿਲੇਗੀ ਰਾਹਤ:
ਨਾਰਵੇ ਦਾ ਸਟੈਡਹੈਵੇਟ ਸਮੁੰਦਰੀ ਖੇਤਰ ਆਪਣੇ ਖਤਰਨਾਕ ਮੌਸਮ, ਤੇਜ਼ ਹਵਾਵਾਂ ਅਤੇ ਵਿਸ਼ਾਲ ਲਹਿਰਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਸਾਲ ਵਿੱਚ ਲਗਭਗ 100 ਦਿਨ ਇੱਥੇ ਭਾਰੀ ਤੂਫ਼ਾਨ ਆਉਂਦੇ ਹਨ, ਜਿਸ ਕਰਕੇ ਜਹਾਜ਼ਾਂ ਨੂੰ ਲੰਘਣ ਲਈ ਕਈ-ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਸੀ। ਇਤਿਹਾਸ ਅਨੁਸਾਰ ਪ੍ਰਾਚੀਨ ਸਮੇਂ ਵਿੱਚ ਵਾਈਕਿੰਗਜ਼ ਯੋਧੇ ਵੀ ਇਸ ਖਤਰਨਾਕ ਸਮੁੰਦਰੀ ਰਸਤੇ ਤੋਂ ਬਚਣ ਲਈ ਆਪਣੀਆਂ ਕਿਸ਼ਤੀਆਂ ਨੂੰ ਜਮੀਨ ਉੱਪਰੋਂ ਧੱਕ ਕੇ ਦੂਜੇ ਪਾਸੇ ਲੈ ਜਾਂਦੇ ਸਨ।
ਸੁਰੰਗ ਦੇ ਅਹਿਮ ਅੰਕੜੇ ਅਤੇ ਇੰਜੀਨੀਅਰਿੰਗ:
ਨਾਰਵੇਜੀਅਨ ਕੋਸਟਲ ਐਡਮਿਨਿਸਟਰੇਸ਼ਨ ਦੀਆਂ ਅਧਿਕਾਰਤ ਰਿਪੋਰਟਾਂ ਅਨੁਸਾਰ ਇਹ ਸੁਰੰਗ ਸਟੈਡਲੈਂਡ ਪ੍ਰਾਇਦੀਪ ਦੇ ਪਹਾੜ ਨੂੰ ਚੀਰ ਕੇ ਬਣਾਈ ਜਾਵੇਗੀ। ਸੁਰੰਗ ਦੀ ਲੰਬਾਈ ਲਗਭਗ 1.7 ਕਿਲੋਮੀਟਰ (1700 ਮੀਟਰ) ਹੋਵੇਗੀ। ਇਸ ਦੀ ਕੁੱਲ ਉੱਚਾਈ 50 ਮੀਟਰ ਅਤੇ ਚੌੜਾਈ 36 ਮੀਟਰ ਹੋਵੇਗੀ। ਸੁਰੰਗ ਦੇ ਅੰਦਰ ਪਾਣੀ ਦੀ ਡੂੰਘਾਈ ਲਗਭਗ 12 ਮੀਟਰ ਰੱਖੀ ਜਾਵੇਗੀ ਤਾਂ ਜੋ ਵੱਡੇ ਜਹਾਜ਼ ਆਸਾਨੀ ਨਾਲ ਲੰਘ ਸਕਣ। ਇਸ ਵਿਸ਼ਾਲ ਨਿਰਮਾਣ ਲਈ ਪਹਾੜਾਂ ਵਿੱਚੋਂ ਲਗਭਗ 30 ਲੱਖ ਘਣ ਮੀਟਰ ਚਟਾਨਾਂ ਅਤੇ ਪੱਥਰਾਂ ਨੂੰ ਧਮਾਕਿਆਂ ਨਾਲ ਬਾਹਰ ਕੱਢਿਆ ਜਾਵੇਗਾ, ਜੋ ਲਗਭਗ 7 ਲੱਖ 50 ਹਜ਼ਾਰ ਟਰੱਕਾਂ ਦੇ ਭਾਰ ਦੇ ਬਰਾਬਰ ਹੈ।
ਲਾਗਤ ਅਤੇ ਮਹੱਤਤਾ:
ਇਸ ਅਜ਼ੀਮ ਪ੍ਰੋਜੈਕਟ ਉੱਤੇ ਲਗਭਗ 8.5 ਅਰਬ ਨਾਰਵੇਜੀਅਨ ਕਰੋਨਰ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ। ਇਸ ਸੁਰੰਗ ਦੇ ਬਣਨ ਨਾਲ ਸਮੁੰਦਰੀ ਮੁਸਾਫਰਾਂ ਅਤੇ ਮਾਲਵਾਹਕ ਜਹਾਜ਼ਾਂ ਦੀ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗੀ ਅਤੇ ਸਮੇਂ ਦੀ ਵੀ ਵੱਡੀ ਬਚਤ ਹੋਵੇਗੀ। ਇਹ ਪ੍ਰੋਜੈਕਟ ਪੂਰੀ ਦੁਨੀਆ ਦੇ ਮਰੀਨ ਇੰਜੀਨੀਅਰਿੰਗ ਖੇਤਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰੇਗਾ। ਪ੍ਰੋਜੈਕਟ ਦੀ ਮੌਜੂਦਾ ਸਥਿਤੀ: ਮੁੱਢਲੀ ਤਿਆਰੀ ਅਤੇ ਯੋਜਨਾਬੰਦੀ: ਸਾਲ 2026 ਦੇ ਅਖੀਰ ਤੱਕ।, ਭਾਰੀ ਨਿਰਮਾਣ/ਖੁਦਾਈ ਦੀ ਸ਼ੁਰੂਆਤ: ਜਨਵਰੀ 2027 (ਸ਼ੁਰੂਆਤੀ 2027)। ਕੁੱਲ ਨਿਰਮਾਣ ਸਮਾਂ: ਲਗਭਗ 5 ਸਾਲ। ਮੁਕੰਮਲ ਅਤੇ ਚਾਲੂ ਹੋਣ ਦੀ ਮਿਤੀ: ਸਾਲ 2031।
Share this content:

Post Comment