Loading Now

ਇਸ ਜ਼ਿਲ੍ਹੇ ‘ਚ 4 ਦਿਨਾਂ ਲਈ ਮਾਰਕੀਟਾਂ ਰਹਿਣਗੀਆਂ ਬੰਦ

ਇਸ ਜ਼ਿਲ੍ਹੇ ‘ਚ 4 ਦਿਨਾਂ ਲਈ ਮਾਰਕੀਟਾਂ ਰਹਿਣਗੀਆਂ ਬੰਦ

ਅੰਮ੍ਰਿਤਸਰ, 30 ਅਪ੍ਰੈਲ – ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੋਕਾਂ ਨੂੰ 4 ਦਿਨ ਮਾਰਕੀਟਾਂ ਬੰਦ ਮਿਲਣਗੀਆਂ। ਦਰਅਸਲ, ਅੰਮ੍ਰਿਤਸਰ ਪੀਸ ਗੁਡਜ਼ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਸਾਰੇ ਹੋਲਸੇਲ ਕੱਪੜਾ ਵਪਾਰੀਆਂ ਦੀਆਂ ਐਸੋਸੀਏਸ਼ਨਾਂ ਦੀ ਇਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਓ. ਪੀ. ਬੁਲਾਣੀ ਨੇ ਕੀਤੀ।

ਜਾਣੋ ਕਿਉਂ ਬੰਦ ਰਹੇਗੀ ਮਾਰਕੀਟ?

ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਇਸ ਵਾਰ ਗਰਮੀ ਦੀਆਂ ਛੁੱਟੀਆਂ 6, 7, 8 ਅਤੇ 9 ਜੁਲਾਈ ਨੂੰ ਮਨਾਈਆਂ ਜਾਣਗੀਆਂ। ਇਨ੍ਹਾਂ ਦਿਨਾਂ ਦੌਰਾਨ ਸਾਰੀਆਂ ਕੱਪੜਾ ਮਾਰਕੀਟਾਂ ਬੰਦ ਰਹਿਣਗੀਆਂ। ਇਸ ਮੌਕੇ ਪ੍ਰਤਾਪ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਮਲਹੋਤਰਾ, ਟਾਹਲੀ ਸਾਹਿਬ ਐਸੋਸੀਏਸ਼ਨ ਦੇ ਪ੍ਰਧਾਨ ਅਜੀਤ ਸਿੰਘ ਭਾਟੀਆ, ਰਾਜੂ ਜੀ, ਰਾਜਾ ਮਾਰਕੀਟ ਦੇ ਪ੍ਰਧਾਨ ਭਾਟੀਆ ਜੀ, ਗੁਰੂ ਬਾਜ਼ਾਰ ਦੇ ਪ੍ਰਧਾਨ ਵਿੱਕੀ, ਸ਼ਾਸਤਰੀ ਮਾਰਕੀਟ ਦੇ ਜਨਰਲ ਸਕੱਤਰ ਰਾਜਕੁਮਾਰ ਮਹਾਜਨ, ਗੋਇਨਕਾ ਮਾਰਕੀਟ ਦੇ ਪ੍ਰਧਾਨ ਰਾਜੀਵ ਸ਼ਿੰਗਾਰੀ, ਪੁਰਾਣੀ ਮਾਰਕੀਟ ਤੋਂ ਸਾਗਰ ਸੇਠ, ਕੈਸ਼ ਧਾਰਾ ਬਾਜ਼ਾਰ ਦੇ ਪ੍ਰਧਾਨ ਵਿਨੋਦ ਸ਼ਿੰਗਾਰੀ ਅਤੇ ਅੰਮ੍ਰਿਤਸਰ ਪੀਸ ਗੁਡਜ਼ ਵੱਲੋਂ ਵਾਈਸ ਪ੍ਰਧਾਨ ਆਸ਼ੂ ਬਤਰਾ ਅਤੇ ਜੁਆਇੰਟ ਸਕੱਤਰ ਮਨੀਸ਼ ਵਾਹੀ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।

Share this content:

Post Comment