ਰੂਸ ਵਲੋਂ ਯੂਕ੍ਰੇਨ ’ਤੇ ਵੱਡਾ ਹਵਾਈ ਹਮਲਾ, 574 ਡਰੋਨ ਤੇ 40 ਮਿਜ਼ਾਈਲਾਂ ਦਾਗ਼ੀਆਂ
22, ਅਗਸਤ – ਯੂਕ੍ਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਇਸ ਸਾਲ ਯੂਕ੍ਰੇਨ ’ਤੇ ਅਪਣਾ ਸੱਭ ਤੋਂ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿਚ 574 ਡਰੋਨ ਅਤੇ 40 ਮਿਜ਼ਾਈਲਾਂ ਦਾਗੀਆਂ ਗਈਆਂ। ਉਨ੍ਹਾਂ ਕਿਹਾ ਕਿ ਹਮਲੇ ਜ਼ਿਆਦਾਤਰ ਦੇਸ਼ ਦੇ ਪੱਛਮੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ ਇਕ ਵਿਅਕਤੀ ਮਾਰਿਆ ਗਿਆ ਅਤੇ 15 ਹੋਰ ਜ਼ਖ਼ਮੀ ਹੋਏ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਕਿਹਾ ਕਿ ਰੂਸ ਨੇ ਪੱਛਮੀ ਯੂਕ੍ਰੇਨ ਵਿਚ ਇਕ ਪ੍ਰਮੁੱਖ ਅਮਰੀਕੀ ਇਲੈਕਟਰਾਨਿਕਸ ਨਿਰਮਾਤਾ ’ਤੇ ਹਮਲਾ ਕੀਤਾ। ਉਨ੍ਹਾਂ ਹੋਰ ਕੋਈ ਵੇਰਵਾ ਨਹੀਂ ਦਿਤਾ। ਅਧਿਕਾਰਤ ਅੰਕੜਿਆਂ ਅਨੁਸਾਰ ਇਹ ਰੂਸ ਦਾ ਇਸ ਸਾਲ ਡਰੋਨਾਂ ਦੀ ਗਿਣਤੀ ਦੇ ਮਾਮਲੇ ਵਿਚ ਤੀਜਾ ਸੱਭ ਤੋਂ ਵੱਡਾ ਹਵਾਈ ਹਮਲਾ ਸੀ ਅਤੇ ਮਿਜ਼ਾਈਲਾਂ ਦੇ ਮਾਮਲੇ ਵਿਚ ਵੀ ਤੀਜਾ ਸੱਭ ਤੋਂ ਵੱਡਾ ਸੀ। ਇਹ ਹਮਲੇ ਅਮਰੀਕਾ ਦੀ ਅਗਵਾਈ ਵਾਲੇ ਨਵੇਂ ਜੰਗਬੰਦੀ ਯਤਨਾਂ ਦੇ ਵਿਚਕਾਰ ਹੋਏ ਹਨ।
Share this content:



Post Comment