ਇਜ਼ਰਾਈਲੀ ਫੌਜ ਨੇ ਭਾਰਤ ਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ
ਯੇਰੂਸ਼ਲਮ, 14 ਜੂਨ – ਇਜ਼ਰਾਈਲੀ ਫੌਜ ਨੇ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਂਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਸਬੰਧਤ ਨਕਸ਼ਾ ‘‘ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿੱਚ ਅਸਫਲ ਰਿਹਾ। ਇਜ਼ਰਾਈਲੀ ਫੌਜ ਵੱਲੋਂ ਨਕਸ਼ਾ ਪੋਸਟ ਕੀਤੇ ਜਾਣ ਤੋਂ ਬਾਅਦ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ’ਤੇ ਕੜਾ ਇਤਰਾਜ਼ ਜਤਾਇਆ ਸੀ। ਗ਼ੌਰਤਲਬ ਹੈ ਕਿ ਇਜ਼ਰਾਈਲੀ ਰੱਖਿਆ ਬਲਾਂ (IDF) ਨੇ ਸ਼ੁੱਕਰਵਾਰ ਨੂੰ ਇਹ ਨਕਸ਼ਾ ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਕੀਤਾ ਸੀ ਜਿਸ ਵਿੱਚ ਇਰਾਨੀ ਮਿਜ਼ਾਈਲਾਂ ਦੀ ਰੇਂਜ ਦਿਖਾਈ ਗਈ ਸੀ। ਇਸ ਪੋਸਟ ਦੀ ਭਾਰਤ ਵਿੱਚ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਆਲੋਚਨਾ ਕੀਤੀ ਗਈ ਸੀ।
ਇਸ ਸਬੰਧ ਵਿੱਚ ਇੱਕ ਉਪਭੋਗਤਾ ਨੇ ‘ਐਕਸ’ ’ਤੇ ਟਿੱਪਣੀ ਕੀਤੀ, ‘‘ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਭਾਰਤ ਨਿਰਪੱਖ ਕਿਉਂ ਰਹਿੰਦਾ ਹੈ ਇਜ਼ਰਾਈਲੀ ਰੱਖਿਆ ਬਲਾਂ (IDF) ਨੇ ‘ਐਕਸ’ ’ਤੇ ਕਿਹਾ, ‘‘ਇਹ ਪੋਸਟ ਖੇਤਰ ਦਾ ਇੱਕ ਚਿੱਤਰਨ ਹੈ। ਇਹ ਨਕਸ਼ਾ ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿੱਚ ਅਸਫਲ ਰਿਹਾ ਹੈ। ਇਸ ਤਸਵੀਰ ਕਾਰਨ ਪਹੁੰਚੀ ਕਿਸੇ ਵੀ ਠੇਸ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।’’ ਇਜ਼ਾਰਈਲ ਨੇ ਆਪਣੀ ਪੋਸਟ ਵਿੱਚ ਇਰਾਨ ਦੇ ਖ਼ਿਲਾਫ਼ ‘ਅਪਰੇਸ਼ਨ ਰਾਈਜ਼ਿੰਗ ਲਾਇਨ’ ਸ਼ੁਰੂ ਕਰਨ ਨੂੰ ਜਾਇਜ਼ ਠਹਿਰਾਇਆ ਸੀ ਅਤੇ ਨਾਲ ਹੀ ਗਲਤ ਨਕਸ਼ਾ ਪੇਸ਼ ਕੀਤਾ ਸੀ।
Share this content:



Post Comment