Loading Now

ਆਸਟ੍ਰੇਲੀਆ ’ਚ ਐਤਵਾਰ ਨੂੰ ਹੋਵੇਗੀ ਸਮਾਂ ਤਬਦੀਲੀ

ਆਸਟ੍ਰੇਲੀਆ ’ਚ ਐਤਵਾਰ ਨੂੰ ਹੋਵੇਗੀ ਸਮਾਂ ਤਬਦੀਲੀ

ਮੈਲਬੋਰਨ, 3 ਅਕਤੂਬਰ – ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ “ਡੇਅਲਾਈਟ ਸੇਵਿੰਗ” ਨਿਯਮ ਤਹਿਤ ਐਤਵਾਰ, 4 ਅਕਤੂਬਰ 2026 ਨੂੰ ਸਵੇਰੇ ਦੋ ਵਜੇ ਘੜੀਆਂ ਆਪਣੇ ਨਿਰਧਾਰਤ ਸਮੇਂ ਤੋਂ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲੀਅਨ ਕੈਪੀਟਲ ਟੈਰਿਟਰੀ, ਤਸਮਾਨੀਆ ਅਤੇ ਸਾਊਥ ਆਸਟ੍ਰੇਲੀਆ ‘ਚ ਹੋਵੇਗੀ। ਨਾਰਦਰਨ ਟੈਰਿਟਰੀ, ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ‘ਚ ਸਮਾਂ ਤਬਦੀਲੀ ਨਹੀਂ ਹੋਵੇਗੀ। ਹਰ ਸਾਲ ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ ‘ਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਮੁੜ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਂਦੀਆਂ ਹਨ। ਇਹ ਤਬਦੀਲੀ ਸੂਰਜੀ ਰੌਸ਼ਨੀ ਦੀ ਵੱਧ ਵਰਤੋਂ ਅਤੇ ਬਿਜਲੀ ਦੀ ਬੱਚਤ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਸਮਾਂ ਤਬਦੀਲੀ ਤੋਂ ਬਾਅਦ ਮੈਲਬੌਰਨ ਅਤੇ ਸਿਡਨੀ ਦਾ ਸਮਾਂ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਅੱਗੇ ਹੋ ਜਾਵੇਗਾ। ਕੁਦਰਤੀ ਰੌਸ਼ਨੀ ਦੀ ਵੱਧ ਵਰਤੋਂ ਨਾਲ ਬੱਚਤ ਕਰਨ ਦਾ ਵਿਚਾਰ ਬੈਂਜਾਮਿਨ ਫ੍ਰੈਂਕਲਿਨ ਨਾਲ ਜੋੜਿਆ ਜਾਂਦਾ ਹੈ।

Share this content:

Post Comment