Loading Now

ਆਯੂਸ਼ਮਾਨ ਕਾਰਡ ਵਾਲੇ ਜਲਦ ਹੀ ਕਰਵਾਓ KYC ਨਹੀਂ ਤਾਂ…

ਆਯੂਸ਼ਮਾਨ ਕਾਰਡ ਵਾਲੇ ਜਲਦ ਹੀ ਕਰਵਾਓ KYC ਨਹੀਂ ਤਾਂ…

ਪਠਾਨਕੋਟ, 8 ਜਨਵਰੀ – ਪਠਾਨਕੋਟ ਜ਼ਿਲ੍ਹੇ ਵਿੱਚ ਅੱਜ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਅਤੇ ਨਕਦੀ ਰਹਿਤ ਇਲਾਜ ਲਈ ਸਿਹਤ ਬੀਮਾ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਯੋਜਨਾ ਅਧੀਨ ਜ਼ਿਲ੍ਹੇ ਭਰ ਦੇ 250 ਕਾਮਨ ਸਰਵਿਸ ਸੈਂਟਰਾਂ (CSC’s) ਰਾਹੀਂ ਲੋਕ ਆਪਣੇ ਕਾਰਡ ਤਿਆਰ ਕਰਵਾ ਸਕਣਗੇ।

ਸਰਕਾਰ ਵੱਲੋਂ ਇਸ ਯੋਜਨਾ ਦਾ ਮਕਸਦ ਹਰ ਪਰਿਵਾਰ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਮਹਿੰਗੇ ਇਲਾਜ ਦੇ ਬੋਝ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਕਾਰਡ ਬਣਵਾਉਣ ਲਈ CSC ਕੇਂਦਰਾਂ ‘ਤੇ ਪਰਿਵਾਰ ਦੇ ਘੱਟੋ-ਘੱਟ ਦੋ ਮੈਂਬਰਾਂ ਦੀ ਮੌਜੂਦਗੀ ਲਾਜ਼ਮੀ ਰੱਖੀ ਗਈ ਹੈ। CSC ਕੇਂਦਰ ‘ਤੇ ਪਹੁੰਚਣ ‘ਤੇ ਸਭ ਤੋਂ ਪਹਿਲਾਂ ਘਰ ਦਾ ਮੁਖੀ ਇੱਕ ਫਾਰਮ ਭਰੇਗਾ, ਜਿਸ ਵਿੱਚ ਪੂਰੇ ਪਰਿਵਾਰ ਦਾ ਵੇਰਵਾ ਦਰਜ ਕੀਤਾ ਜਾਵੇਗਾ।

Share this content:

Post Comment