Loading Now

ਆਪ ਵਿੱਚ ਸ਼ਾਮਲ ਹੋਇਆ ਰੁਸਤਮ- ਏ- ਹਿੰਦ ਜਸਕਵਰ ਸਿੰਘ ਪੱਟੀ

ਆਪ ਵਿੱਚ ਸ਼ਾਮਲ ਹੋਇਆ ਰੁਸਤਮ- ਏ- ਹਿੰਦ ਜਸਕਵਰ ਸਿੰਘ ਪੱਟੀ

ਚੰਡੀਗੜ੍ਹ, 28 ਅਪ੍ਰੈਲ – ਕੁਸ਼ਤੀ ਜਗਤ ਦੇ ਦਿੱਗਜ ਖਿਡਾਰੀ ਅਤੇ ‘ਰੁਸਤਮ-ਏ-ਹਿੰਦ’ ਵਜੋਂ ਜਾਣੇ ਜਾਂਦੇ ਜਸਕਵਰ ਸਿੰਘ ਪੱਟੀ (ਜੱਸਾ ਪੱਟੀ) ਨੇ ਅੱਜ ਆਪਣੀ ਟੀਮ ਸਮੇਤ ਸਿਆਸੀ ਪਿੜ ਵਿੱਚ ਨਵਾਂ ਕਦਮ ਰੱਖਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੱਸਾ ਪੱਟੀ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਜੱਸਾ ਪੱਟੀ ਦੀਆਂ ਖੇਡ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜੱਸਾ ਪੱਟੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੀ ਤਨਦੇਹੀ ਅਤੇ ਸਮਰਪਣ ਨਾਲ ਸਮਾਜ ਅਤੇ ਦੇਸ਼ ਦੀ ਸੇਵਾ ਕਰਨਗੇ। ਇਹ ਸ਼ਮੂਲੀਅਤ ਸਿਆਸੀ ਗਲਿਆਰਿਆਂ ਵਿੱਚ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇੱਕ ਪ੍ਰਸਿੱਧ ਖੇਡ ਸ਼ਖਸੀਅਤ ਦਾ ਪਾਰਟੀ ਵਿੱਚ ਆਉਣਾ ‘ਆਪ’ ਦੇ ਸਮਰਥਨ ਅਧਾਰ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।

Share this content:

Post Comment