Loading Now

ਆਜ਼ਾਦੀ ਘੁਲਾਟੀਏ ਤੇ ਲੇਖਕ ,ਰਾਮ ਸਿੰਘ ਮਜੀਠਾ/ਡਾ. ਚਰਨਜੀਤ ਸਿੰਘ ਗੁਮਟਾਲਾ

ਆਜ਼ਾਦੀ ਘੁਲਾਟੀਏ ਤੇ ਲੇਖਕ ,ਰਾਮ ਸਿੰਘ ਮਜੀਠਾ/ਡਾ. ਚਰਨਜੀਤ ਸਿੰਘ ਗੁਮਟਾਲਾ

ਆਪ ਦਾ ਜਨਮ 27 ਮਾਰਚ 1907 ਨੂੰ ਕਸਬਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਪਿਤਾ ਦਾ ਨਾਂ ਸ. ਸੁਰੈਣ ਸਿੰਘ ਤੇ ਮਾਤਾ ਦਾ ਨਾਂ ਬੀਬੀ ਆਸ ਕੌਰ ਸੀ।ਆਪ ਦੇ ਪਿਤਾ ਨੇ 1922 ਦੇ ਗੁਰੂ ਕੇ ਬਾਗ ਮੋਰਚੇ ਵਿੱਚ ਅੰਗਰੇਜ਼ੀ ਹਕੂਮਤ ਦਾ ਡਟ ਕੇ ਸਾਹਮਣਾ ਕੀਤਾ ਅਤੇ ਪਸਲੀਆਂ ਟੁੱਟਣ ਤੱਕ ਘੋਰ ਤਸ਼ੱਦਦ ਝੱਲਿਆ।3 ਸਾਲ ਦੀ ਸਖ਼ਤ ਕੈਦ ਕੱਟੀਘਰ ਦੀ ਕੁਰਕੀ ਹੋਈ ਅਤੇ ਆਜ਼ਾਦੀ ਤੋਂ ਪਹਿਲਾਂ ਮਜੀਠਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪਹਿਲੇ ਮੈਂਬਰਾਂ ਵਿੱਚੋਂ ਚੁਣੇ ਗਏ। ਮਾਤਾ ਆਸ ਕੌਰ ਜੀ ਤਿਆਗ ਅਤੇ ਹੌਸਲੇ ਦੀ ਮੂਰਤ  ਸਨ । ਉਨ੍ਹਾਂ ਪਤੀ ਦੇ ਜੇਲ੍ਹ ਜਾਣ ਅਤੇ ਘਰ ਦੀ ਕੁਰਕੀ ਵੇਲੇ ਬੇਹੱਦ ਮੁਸ਼ਕਲ ਹਾਲਾਤ ਵਿੱਚ ਇਕੱਲਿਆਂ ਪਰਿਵਾਰ ਸੰਭਾਲਿਆ।

ਇਸ ਤਰ੍ਹਾਂ ਆਪਣੇ ਇਕਲੌਤੇ ਸਪੁੱਤਰ ਰਾਮ ਸਿੰਘ  ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਅਤੇ ਸਿਆਸੀ ਗੁੜ੍ਹਤੀ ਦੇ ਉੱਚੇ ਸੰਸਕਾਰ ਮਿਲੇ।ਆਪ ਨੇ  1930 ਦੀ ਨਾਮਿਲਵਰਤਨ ਲਹਿਰਡਸਕਾ ਮੋਰਚਾਅੰਮ੍ਰਿਤਸਰ ਅਤੇ ਲਾਹੌਰ ਕਿਸਾਨ ਮੋਰਚਿਆਂ ਡੀਫੈਂਸ ਆਫ ਇੰਡਆ  ਐਕਟ ਵਿੱਚ ਲੰਮੀ ਚਾਰ ਸਾਲ ਕੈਦ ਕਟੀੇ ਤੇ ਤਕਰੀਬਨ 12 ਸਾਲ ਤੱਕ ਜੇਲਾਂ ਵਿੱਚ ਬੰਦ ਰਹੇ ਸਨ।  1946  ਵਿੱਚ ਕਿਸਾਨ ਵਿੰਗ ਸੁਰੂ ਕੀਤਾ ਤੇ ਸੂਬਾ ਸਕੱਤਰ ਰਹੇ। ਹਰਸਾ ਛੀਨਾ  ਅੰਮ੍ਰਿਤਸਰ ਨਰਿਰਾਂ ਦੇ ਪਾਣੀਆਂ ਦੇ ਮੇਰਚੇ ਦੇ ਇੰਚਾਰਜ ਸਨ। 1956 ਵਿੱਚ ਕਾਗਰਸ ਦਾ ਕਿਸਾਨ ਵਿੰਗ ਦੀ ਜਥੇਬੰਦੀ ਬਣਾਈ ਤੇ 2 ਸਾਲ ਉਸ ਦੇ ਓਰਗੇਨਾਈਜਰ ਰਹੇ। 1964 ਵਿੱਚ ਪੰਜਾਬ  ਫਰੀਡਮ ਫ਼ਾਈਟਰ ਜਥੇਬੰਦੀ ਬਣਾਈ ਤੇ ਉਸ ਦੇ ਪ੍ਰਧਾਨ ਰਹੇ।

1973 ਵਿੱਚ ਜਲ੍ਹਿਆਂਵਾਲੇ ਬਾਗ ਵਿਖੇ ਦੇਸ਼ ਭਰ ਦੇ ਸੁਤੰਤਰਤਾ ਸੈਲਾਨੀਆਂ  ਦੇ ਸਮਾਗਮ ਦੀ ਖੁਦ ਪ੍ਰਧਾਨਗੀ ਕੀਤੀ ਅਤੇ ਆਲ ਇੰਡੀਆ ਫਰੀਡਮ ਫਾਈਟਰਜ਼ ਜਥੇਬੰਦੀ   ਬਣਾਈ ਤੇ ਪ੍ਵਧਾਨ ਰਹੇ। ਗਿਆਨੀ ਜ਼ੈਲ ਸਿੰਘ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਹੀਂ ਦੇਸ਼ ਦੇ ਸੂਰਮਿਆਂ ਨੂੰ ਤਾਮਰ ਪੱਤਰ ਅਤੇ ਪੈਨਸ਼ਨਾਂ ਦਿਵਾਈਆਂ। 74 ਵਰ੍ਹਿਆਂ ਦੀ ਉਮਰ ਵਿੱਚ “ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ” (ਭਾਗ 1 ਅਤੇ 2) ਸਮੇਤ ਜੁਝਾਰੂ ਯੋਧੇ‘ ਅਤੇ ਪੰਜਾਬ ਮਹਾਨ‘ ਵਰਗੀਆਂ ਇਤਿਹਾਸਕ ਪੁਸਤਕਾਂ ਲਿਖ ਕੇ ਅਣਗੌਲੇ ਸ਼ਹੀਦਾਂ ਨੂੰ ਅਮਰ ਕੀਤਾ।

ਆਪ ਦੀ ਪਤਨੀ ਬੀਬੀ ਰਵੇਲ ਕੌਰ ਜੋ ਪਿੰਡ ਵਰੀਆਮ ਨੰਗਲ ਦੇ ਸ ਸੁੰਦਰ ਸਿੰਘ ਸ਼ਾਹ ਜੀ ਦੀ ਸਪੁੱਤਰੀ ਹਨ ਵੀ ਤਿਆਗ ਦੀ ਮੂਰਤ ਹਨ। ਉਨ੍ਹਾਂ ਨੇਆਪਣੇ  ਪਤੀ ਦੇ ਵਾਰ-ਵਾਰ ਜੇਲ੍ਹ ਜਾਣ ਤੇ ਹੱਸ ਕੇ ਘਰ ਸੰਭਾਲਿਆ ਅਤੇ ਹੋਰਨਾਂ ਕਾਰਜਾਂ ਵਿੱਚ ਸੱਚਾ ਸਾਥ ਦਿੱਤਾ।ਆਪ ਨੂੰ  ਰਾਸ਼ਟਰੀ ਸਨਮਾਨ ਮਿਿਲਆ । ਜਲਿਆਂ ਵਾਲੇ ਬਾਗ ਦੀ ਗੈਲਰੀ ਨੰਬਰ 4 (ਆਈਕਨਜ ਆਫ਼ ਨੈਸ਼ਨਲਇਜ਼) ਵਿੱਚ ਉਨ੍ਹਾਂ ਦਾ ਚਿੱਤਰ ਬਹੁਤ ਸਤਿਕਾਰ ਨਾਲ ਸੁਸ਼ੋਭਿਤ ਹੈ।ਆਪ ਦੀ ਤਸਵੀਰ ਨਿਸ਼ਾਨੇ ਖ਼ਾਲਸਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਸੁਸ਼ੋਭਿਤ ਹੈ।

 ਆਪ ਦੇ ਸਤਿਕਾਰ ਵਜੋਂ ਅੰਮ੍ਰਿਤਸਰ ਬਾਈਪਾਸ ਚੌਂਕ ਤੋਂ ਮਜੀਠਾ ਟਾਊਨ ਤੱਕ ਦੀ 13 ਕਿਲੋਮੀਟਰ ਲੰਬੀ ਸੜਕ ਦਾ ਨਾਮ ਸਰਦਾਰ ਰਾਮ ਸਿੰਘ ਮਜੀਠਾ ਮਾਰਗ‘ ਰੱਖਿਆ ਗਿਆ। 14 ਅਪ੍ਰੈਲ 2006 ਨੂੰ ਭਾਰਤ ਦੇ ਸਾਬਕਾ ਉਪ-ਵਿਦੇਸ਼ ਮੰਤਰੀ  ਤੇ  (ਕੇਰਲਾ ਦੇ  ਗਵਰਨਰ )  ਸ੍ਵੀ ਆਰ.ਐਲ. ਭਾਟੀਆਉਸ ਵੇਲੇ ਦੇ  ਵਿਧਾਇਕਾਂ  ਸ. ਸਵਿੰਦਰ ਸਿੰਘ ਕੱਥੂਨੰਗਲ,ਸ੍ਰੀ ਜੁਗਲ ਕਿਸ਼ੋਰ ਸ਼ਰਮਾਡਾ. ਰਾਜ ਕੁਮਾਰ ਵੇਰਕਾ  ਤੋਂ ਇਲਾਵਾ ਮਜੀਠੇ ਇਲਾਕੇ ਦੀਆਂ ਮੌਹਤਬਾਰ ਹਸਤੀਆਂ ਅਤੇ ਸਾਰੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਇਸ ਦਾ ਇਤਿਹਾਸਕ ਮਾਰਗ ਦਾ ਉਦਘਾਟਨ ਹੋਇਆ।

ਆਪ 8 ਜੁਲਾਈ 1999 ਨੂੰ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾਂ ਲਈ ਕੂਚ ਕਰ ਗਏ।ਆਪ ਅੱਜ ਭਾਵੇਂ ਸਾਡੇ ਵਿਚ ਨਹੀਂ ਪਰ ਆਪ ਵਲੋਂ ਕੀਤੇ ਸਾਹਿਤਕ ਤੇ ਹੋਰ ਚੰਗੇ ਕੰਮਾਂ ਕਰਕੇ ਆਪ  ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਇਸ ਸਮੇਂ  ਉਨ੍ਹਾਂ ਦੀ ਬੇਟੀ ਬੀਬੀ ਹਰਜੀਤ ਕੌਰ ਬੱਲ ਅਤੇ ਜਵਾਈ ਸ. ਪਰਗਟ ਸਿੰਘ ਬੱਲ  ਇਸ ਮਹਾਨ ਅਤੇ ਗੌਰਵਮਈ ਇਤਿਹਾਸਕ ਵਿਰਾਸਤ ਨੂੰ ਬਹੁਤ ਹੀ ਸਤਿਕਾਰ ਅਤੇ ਜ਼ਿੰਮੇਵਾਰੀ ਨਾਲ ਸੰਭਾਲ ਰਹੇ ਹਨ।

charanjit-singh-gumtala ਆਜ਼ਾਦੀ ਘੁਲਾਟੀਏ ਤੇ ਲੇਖਕ ,ਰਾਮ ਸਿੰਘ ਮਜੀਠਾ/ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ,

ਵਟਸ ਐਪ : 919417533060, 19375739812

ਡੇਟਨ(ਓਹਾਇਅੋ),ਯੂ.ਐਸ.ਏ.

Share this content:

Post Comment