Loading Now

ਅੱਜ ਮੋਗਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੌਮੀ ਝੰਡਾ ਲਹਿਰਾਉਣਗੇ ਮੋਗਾ ਪਹੁੰਚਣ ਤੇ ਪ੍ਰਸ਼ਾਸਨ ਵਲੋੰ ਨਿੱਘਾ ਸਵਾਗਤ

ਅੱਜ ਮੋਗਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੌਮੀ ਝੰਡਾ ਲਹਿਰਾਉਣਗੇ ਮੋਗਾ ਪਹੁੰਚਣ ਤੇ ਪ੍ਰਸ਼ਾਸਨ ਵਲੋੰ ਨਿੱਘਾ ਸਵਾਗਤ

gurmit-khudiya ਅੱਜ ਮੋਗਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੌਮੀ ਝੰਡਾ ਲਹਿਰਾਉਣਗੇ ਮੋਗਾ ਪਹੁੰਚਣ ਤੇ ਪ੍ਰਸ਼ਾਸਨ ਵਲੋੰ ਨਿੱਘਾ ਸਵਾਗਤ
ਮੋਗਾ ਪਹੁੰਚਣ ਤੇ ਸ ਗੁਰਮੀਤ ਸਿੰਘ ਖੁੱਡੀਆਂ ਦਾ ਨਿੱਘਾ ਸਵਾਗਤ

ਮੋਗਾ, 26 ਜਨਵਰੀ (ਏ.ਡੀ.ਪੀ ਨਿਊਜ਼) – ਮੋਗਾ ਵਿਖੇ ਨਵੀ ਦਾਣਾ ਮੰਡੀ ਵਿਖੇ ਮਨਾਏ ਜਾ ਰਹੇ ਗਣਤੰਤਰ ਦਿਵਸ ਸਮਾਰੋਹ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ੍. ਗੁਰਮੀਤ ਸਿੰਘ ਖੁੱਡੀਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਮੋਗਾ ਵਿਖੇ ਪੁੱਜਣ ਤੇ ਜਿਲ੍ਹਾ ਪ੍ਰਸ਼ਾਨ ਵਲੋ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਅਤੇ ਐਸ ਐਸ ਪੀ ਡਾ ਅਜੈ ਗਾਂਧੀ ਵਲੋ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੰਤਰੀ ਨਾਲ ਸਬੰਧਿਤ ਅਧਿਕਾਰੀਆਂ ਵੱਲੋਂ ਬੁੱਕੇ ਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ।

ਇਸ ਮੌਕੇ ਸ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਪ੍ਰੀਤ ਸਿੰਘ, ਇਨਫੋਰਸਮੈਂਟ ਅਫਸਰ ਡਾ ਗੁਰਲਵਲੀਨ ਸਿੰਘ ਰਾਣਾ, ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਮੋਗਾ, ਪਰਮਿੰਦਰ ਸਿੰਘ ਰੋਡੇ, ਸਤਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਬਰਾੜ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ,ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਗੁਰਪ੍ਰੀਤ ਸਿੰਘ ਡੀ ਐਸ ਪੀ ਆਦਿ ਹਾਜ਼ਰ ਸਨ। ਸ ਗੁਰਮੀਤ ਸਿੰਘ ਖੁੱਡੀਆਂ ਨੇ ਜਿਲ੍ਹਾ ਅਧਿਕਾਰੀਆਂ ਨਾਲ ਗਲਬਾਤ ਕਰਕੇ ਪ੍ਰਗਤੀ ਬਾਰੇ ਜਾਇਜਾ ਲਿਆ। ਐਸ ਐਸ ਪੀ ਨੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਮੋਗਾ ਵਿਖੇ ਪੁਲਿਸ ਲਾਈਨ ਲਈ ਜਮੀਨ ਦੀ ਜਰੂਰਤ ਹੈ।ਡਿਪਟੀ ਕਮਿਸ਼ਨਰ ਨੇ ਵੀ ਪ੍ਰੋੜਤਾ ਕੀਤੀ। ਖੁੱਡੀਆਂ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਲਿਆ ਤੇ ਕਿਹਾ ਅਮਨ ਕਨੂੰਨ ਦੇ ਰਾਖਿਆਂ ਲਈ ਸੁੱਖ ਸਹੂਲਤ ਜਰੂਰੀ ਹੈ ਤੇ ਜਲਦੀ ਮਸਲਾ ਹਲ ਕਰਨ ਦਾ ਭਰੋਸਾ ਦੁਆਇਆ।

Share this content:

Post Comment