ਅੱਜ ਆਉਣਗੇ ਪੱਛਮੀ ਬੰਗਾਲ ਸਣੇ 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ
4, ਮਈ – ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਸਣੇ ਦੇਸ਼ ਦੇ 5 ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਤੀਜਿਆਂ ਦੀ ਘੜੀ ਆ ਗਈ ਹੈ। ਵੋਟਾਂ ਦੀ ਗਿਣਤੀ ਦੇ ਨਾਲ ਹੀ ਅੱਜ ਚੋਣ ਨਤੀਜੇ ਆਉਣਗੇ ਤੇ ਇਸ ਨੂੰ ਲੈ ਕੇ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਜਨਤਾ ਨੇ ਅਗਲੇ 5 ਸਾਲ ਲਈ ਕਿਸੇ ਪਾਰਟੀ ‘ਤੇ ਭਰੋਸਾ ਕੀਤਾ ਹੈ। ਜਿਹੜੇ 5 ਸੂਬਿਆਂ ਵਿਚ ਚੋਣ ਨਤੀਜੇ ਆਉਣਗੇ ਹਨ ਉਨ੍ਹਾਂ ਵਿਚ ਪੱਛਮੀ ਬੰਗਾਲ ਤੇ ਅਸਮ ਦੇ ਨਾਲ ਹੀ ਕੇਰਲ ਤੇ ਤਮਿਲਨਾਡੂ ਵੀ ਸ਼ਾਮਲ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਰੰਗਾਸਵਾਮੀ ਰਾਜ ਜਾਰੀ ਰਹੇਗਾ ਜਾਂ ਸੱਤਾ ਬਦਲੇਗੀ, ਇਸ ਦਾ ਫੈਸਲਾ ਵੀ ਅੱਜ ਆਏਗਾ।
ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਕੁੱਲ 294 ਸੀਟਾਂ ਹਨ। ਇਨ੍ਹਾਂ ਸੀਟਾਂ ਲਈ 2 ਪੜਾਵਾਂ ਵਿਚ ਵੋਟਾਂ ਪਈਆਂ ਸਨ। 23 ਤੋਂ 29 ਅਪ੍ਰੈਲ ਨੂੰ ਦੋ ਪੜਾਵਾਂ ‘ਚ ਵੋਟਿੰਗ ਹੋਈ ਸੀ। ਪਹਿਲੇ ਪੜਾਅ ਵਿਚ 152 ਸੀਟਾਂ ਲਈ ਤੇ ਦੂਜੇ ਪੜਾਅ ਵਿਚ 142 ਸੀਟਾਂ ਲਈ ਵੋਟਾਂ ਪਈਆਂ ਸਨ। ਸੱਤਾਧਾਰੀ ਟੀਐੱਮਸੀ ਮਮਤਾ ਬੈਨਰਜੀ ਦੀ ਅਗਵਾਈ ਵਿਚ ਜਿੱਤ ਦਾ ਚੌਕਾ ਲਗਾਉਣ ਦੀ ਕੋਸ਼ਿਸ਼ ਵਿਚ ਹੈ ਤੇ ਦੂਜੇ ਪਾਸੇ ਭਾਜਪਾ ਨੂੰ ਕਮਲ ਖਿੜਣ ਦੀ ਪੁਰਜ਼ੋਰ ਉਮੀਦ ਹੈ। ਇਸ ਵਾਰ ਰਿਕਾਰਡ 93 ਫੀਸਦੀ ਵੋਟਿੰਗ ਹੋਈ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦਾ BJP ਨਾਲ ਸਿੱਧਾ ਮੁਕਾਬਲਾ ਹੈ। ਸ਼ੁਰੂਆਤੀ ਰੁਝਾਨਾਂ ‘ਚ BJP 55 ਸੀਟਾਂ ਤੇ TMC 39 ਸੀਟਾਂ ‘ਤੇ ਅੱਗੇ ਹੈ।
ਅਸਮ ਵਿਚ ਵਿਧਾਨ ਸਭਾ ਦੀਆਂ ਕੁੱਲ 126 ਵਿਧਾਨ ਸਭਾ ਸੀਟਾਂ ਹਨ। ਸੂਬੇ ਦੀਆਂ ਸਾਰੀਆਂ 126 ਸੀਟਾਂ ਲਈ 9 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਮੁੱਖ ਮੰਤਰੀ ਹਿੰਮਤਾ ਬਿਸਵਾ ਸਰਮਾ ਦੀ ਅਗਵਾਈ ਵਿਚ ਚੋਣ ਮੈਦਾਨ ਵਿਚ ਉਤਰੀ ਭਾਜਪਾ ਦੀ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਭਰੋਸਾ ਹੈ। ਦੂਜੇ ਪਾਸੇ ਸੂਬੇ ਦੀ ਸੱਤਾ ਤੋਂ 10 ਸਾਲ ਲੰਬਾ ਬਨਵਾਸ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਕਾਂਗਰਸ ਨੂੰ ਵੀ ਜਿੱਤ ਦੀ ਉਮੀਦ ਹੈ। ਸੂਬੇ ਵਿਚ ਇਸ ਵਾਰ 85 ਫੀਸਦੀ ਤੋਂ ਵਧ ਵੋਟਿੰਗ ਹੋਈ ਹੈ।
Share this content:



Post Comment