ਅੱਖਾਂ ਦੇ ਮਾਹਰ ਡਾ: ਰਾਜਨ ਨੇ “ਅੱਜ ਦਾ ਪੰਜਾਬ” ਲਈ ਦਿੱਤਾ 11000 ਰੁਪਏ ਦਾ ਸਹਿਯੋਗ

ਫਗਵਾੜਾ, 4 ਅਪ੍ਰੈਲ ( ਏ.ਡੀ.ਪੀ.ਨਿਊਜ਼ ) ਅੱਖਾਂ ਦੇ ਮਾਹਰ ਡਾ: ਐੱਸ. ਰਾਜਨ ਨੇ ਪੰਜਾਬੀ ਵਿਰਸਾ ਟਰੱਸਟ (ਰਜਿ:) ਵੱਲੋਂ ਚਲਾਏ ਜਾ ਰਹੇ ਆਨ ਲਾਈਨ ਅਖ਼ਬਾਰ “ਅੱਜ ਦਾ ਪੰਜਾਬ” ਲਈ 11000 ਰੁਪਏ ਦੀ ਸਹਾਇਤਾ ਅਖ਼ਬਾਰ ਦੇ ਮੁੱਖ ਸੰਪਾਦਕ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੂੰ ਭੇਂਟ ਕੀਤੇ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਡਾ: ਰਾਜਨ ਲੋੜਵੰਦ ਵਿਅਕਤੀਆਂ ਦੀ ਹਰ ਤਰ੍ਹਾਂ ਸਹਾਇਤਾ ਕਰਦੇ ਹਨ ਅਤੇ ਵਲੰਟੀਅਰ ਸੰਸਥਾਵਾਂ ਲਈ ਵੀ ਸਮੇਂ -ਸਮੇਂ ਸਹਾਇਤਾ ਦਿੰਦੇ ਰਹਿੰਦੇ ਹਨ । ਉਹਨਾਂ ਡਾ. ਰਾਜਨ ਦਾ ਧੰਨਵਾਦ ਕੀਤਾ।
Share this content:



Post Comment